- Updated: September 26, 2026 06:25 PM
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਔਲਖ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਨੈਲ ਸਿੰਘ ਔਲਖ ਨੇ ਕਿਹਾ ਕਿ ਪਿਛਲੇ ਦਿਨੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੋ ਮੰਦਭਾਗੀ ਘਟਨਾ ਅਮਰਜੀਤ ਸਿੰਘ ਚਾਵਲਾ ਵਲੋਂ ਕੀਤੀ ਗਈ ਉਸ ਤੋਂ ਸਮੁੱਚਾ ਸਿੱਖ ਜਗਤ ਦੁਖਦ, ਪੀੜਾ ਅਤੇ ਚਿੰਤਾ ਵਿਚ ਹੈ। ਸਿੰਘ ਸਾਹਿਬ ਨੇ ਜ਼ਰੂਰ ਧਾਰਮਿਕ ਐਕਸ਼ਨ ਲਿਆ ਹੈ ਪਰ ਜੇ ਤੁਰੰਤ ਐੱਸ.ਜੀ.ਪੀ.ਸੀ ਪ੍ਰਧਾਨ ਵਲੋਂ ਕਰਨਾ ਬਣਦਾ ਸੀ ਉਹ ਐਕਸ਼ਨ ਨਹੀਂ ਹੋਇਆ। ਤਖਤ ਸਾਹਿਬ ਦੀਆਂ ਸਰਾਵਾਂ ਦੇ ਇੰਚਾਰਜ ਕੌਣ ਸੀ ਉਨ੍ਹਾਂ ਨੂੰ ਤੁਰੰਤ ਬਰਤਰਫ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਤਖਤ ਸਾਹਿਬ 'ਤੇ ਬੈਠੇ ਕੁਝ ਲੋਕਾਂ ਨੇ ਮਾਣ ਮਰਿਆਦਾ ਤੇ ਸਤਿਕਾਰ ਦਾ ਖਿਆਲ ਵੀ ਨਹੀਂ ਰੱਖਿਆ। ਉਹ ਆਪਣੇ ਗੱਲ ਕਿਸੇ ਹੋਰ ਢੰਗ ਨਾਲ ਹੱਲ ਕਰ ਸਕਦੇ ਸੀ । ਜਿਸ ਨਾਲ ਸਿੱਖ ਕੌਮ ਨੂੰ ਠੇਸ ਨਾ ਪਹੁੰਚਦੀ ।
ਇਸਦੇ ਨਾਲ ਹੀ ਜਰਨੈਲ ਸਿੰਘ ਔਲਖ ਨੇ ਕਿਹਾ ਕਿ ਐਸ.ਜੀ.ਪੀ.ਸੀ ਦੇ ਪ੍ਰਧਾਨ ਨੂੰ ਨਿਰਪੱਖ ਜਾਂਚ ਕਰਵਾਉਣੀ ਚਾਹੀਦਾ ਹੈ, ਅਤੇ ਜਾਂਚ ਕਮੇਟੀ ਜਿਸ ਵਿਚ ਇਕ ਪੱਖੀ ਮੈਂਬਰ ਨਹੀਂ ਸਗੋਂ ਸਾਰੀਆਂ ਧਿਰਾਂ ਦੇ ਮੈਂਬਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਕ ਔਰਤ ਨੂੰ ਸਪੈਸ਼ਲ ਪ੍ਰਬੰਧ ਕਰਕੇ 6-8 ਮਹੀਨੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਵਿਚ ਰੱਖਣਾ । ਐੱਸ.ਜੀ.ਪੀ.ਸੀ ਦੇ ਸਾਰੇ ਅਧਿਕਾਰੀਆਂ ਵਿਸ਼ੇਸ਼ ਤੌਰ 'ਤੇ ਸਰਾਂ ਦੇ ਇੰਚਾਰਜ ਪ੍ਰਬੰਧਕ ਨੂੰ ਸਭ ਕੁਝ ਪਤਾ ਹੁੰਦਾ ਹੈ। ਇਨਕੁਆਰੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਸਰਾਂ ਇੰਚਾਰਜਾਂ ਨੂੰ ਬਰਤਰਫ ਕਰਨਾ ਚਾਹੀਦਾ ਹੈ। ਜਿਸ ਕਰਕੇ ਕੌਮ ਇੰਨੀ ਵੱਡੀ ਦੁਵਿਧਾ ਵਿਚੋਂ ਲੰਘ ਰਹੀ ਹੈ।