ਅਮਰੀਕੀ ਰਾਸ਼ਟਰਪਤੀ ਨੇ ਹੋਰਮੁਜ਼ ਨੂੰ ਦੱਸਿਆ ‘ਟਰੰਪ ਸਟਰੇਟ’, ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਨਕਸ਼ਾ

ਅਮਰੀਕੀ ਰਾਸ਼ਟਰਪਤੀ ਨੇ ਹੋਰਮੁਜ਼ ਨੂੰ ਦੱਸਿਆ ‘ਟਰੰਪ ਸਟਰੇਟ’, ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਨਕਸ਼ਾ

ਈਰਾਨ ਨੇ ਅਮਰੀਕਾ ਦੇ ਸਾਹਮਣੇ ਸਟ੍ਰੇਟ ਆਫ ਹੋਰਮੁਜ਼ ਨੂੰ ਫਿਰ ਤੋਂ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ। ਇਸ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸਟ੍ਰੇਟ ਆਫ ਹੋਰਮੁਜ਼ ਦਾ ਨਾਂ ਬਦਲ ਕੇ ‘ਟਰੰਪ ਸਟ੍ਰੇਟ’ ਕਰ ਦਿੱਤਾ ਹੈ। ਟਰੰਪ ਨੇ ਇਸ ਨੂੰ ਲੈ ਕੇ ਇਕ ਨਕਸ਼ਾ ਵੀ ਸ਼ੇਅਰ ਕੀਤਾ ਹੈ। ਅਜਿਹੇ ਵਿਚ ਅਮਰੀਕਾ ਤੇ ਈਰਾਨ ਵਿਚ ਚੱਲ ਰਿਹਾ ਤਣਾਅ ਹੋਰ ਵਧ ਸਕਦਾ ਹੈ।

ਟਰੰਪ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਇਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਨੇ ਈਰਾਨ ਤੇ ਹੋਰਮੁਜ਼ ਦਾ ਨਕਸ਼ਾ ਸ਼ੇਅਰ ਕਰਦੇ ਹੋਏ ਦੱਸਿਆ ਕਿ ਹੁਣ ਹੋਰਮੁਜ਼ ਦਾ ਨਾਂ ਅਮਰੀਕਾ ਲਈ ‘ਟਰੰਪ ਸਟ੍ਰੇਟ’ ਹੋਵੇਗਾ। ਟਰੰਪ ਦੀ ਇਹ ਸੋਸ਼ਲ ਪੋਸਟ ਈਰਾਨ ਵਿਚ ਬੇਚੈਨੀ ਵਧਾ ਸਕਦੀ ਹੈ ਕਿਉਂਕਿ ਈਰਾਨ ਨੇ ਹੁਣੇ ਜਿਹੇ ਹੋਰਮੁਜ਼ ਨੂੰ ਦੁਬਾਰਾ ਖੋਲ੍ਹਣ ਦਾ ਪ੍ਰਸਤਾਵ ਦਿੱਤਾ ਸੀ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਹੁਣੇ ਜਿਹੇ ਕਿਹਾ ਹੈ ਕਿ ਈਰਾਨ ਨੇ ਟਰੰਪ ਪ੍ਰਸ਼ਾਸਨ ਨੂੰ ਇਕ ਪ੍ਰਸਤਾਵ ਦਿੱਤਾ ਹੈ ਜਿਸ ਤਹਿਤ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਣ ਤੇ ਵੱਡੇ ਪੱਧਰ ‘ਤੇ ਚੱਲ ਰਹੇ ਯੁੱਧ ਨੂੰ ਖਤਮ ਕਰਨ ਲਈ 7 ਦਿਨਾਂ ਦੇ ਅੰਦਰ ਗੱਲਬਾਤ ਫਿਰ ਸ਼ੁਰੂ ਕਰ ਦੀ ਗੱਲ ਕਹੀ ਹੈ।