ਝਾਰਖੰਡ ''ਚ ਵੱਡਾ ਰੇਲ ਹਾਦਸਾ ਵਾਪਰਿਆ , ਟਰੇਨ ਦੀ ਲਪੇਟ ''ਚ ਆਉਣ ਨਾਲ 12 ਲੋਕਾਂ ਦੀ ਹੋਈ ਮੌਤ

ਝਾਰਖੰਡ ''ਚ ਵੱਡਾ ਰੇਲ ਹਾਦਸਾ ਵਾਪਰਿਆ , ਟਰੇਨ ਦੀ ਲਪੇਟ ''ਚ ਆਉਣ ਨਾਲ 12 ਲੋਕਾਂ ਦੀ ਹੋਈ ਮੌਤ

ਝਾਰਖੰਡ ਦੇ ਜਾਮਤਾਰਾ 'ਚ ਬੁੱਧਵਾਰ ਸ਼ਾਮ ਨੂੰ ਟਰੇਨ ਦੀ ਲਪੇਟ 'ਚ ਆਉਣ ਨਾਲ 12 ਲੋਕਾਂ ਦੀ ਮੌਤ ਹੋ ਗਈ। ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਰੇਲਵੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ ਹਨ। ਇਹ ਘਟਨਾ ਕਰਮਾਟੰਡ ਨੇੜੇ ਕਾਲਾਝਰੀਆ 'ਚ ਵਾਪਰੀ।

ਦੱਸਿਆ ਜਾ ਰਿਹਾ ਹੈ ਕਿ ਐਂਗ ਐਕਸਪ੍ਰੈਸ ਟਰੇਨ 'ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਵਾਰ ਯਾਤਰੀਆਂ ਨੇ ਘਬਰਾਹਟ 'ਚ ਹੇਠਾਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਝੱਜਾ-ਆਸਨਸੋਲ ਪੈਸੰਜਰ ਟਰੇਨ ਪਟੜੀ 'ਤੇ ਡਿੱਗੇ ਯਾਤਰੀਆਂ ਦੇ ਉਪਰੋਂ ਲੰਘ ਗਈ। ਇਸ ਹਾਦਸੇ 'ਚ ਹੁਣ ਤੱਕ ਕੁੱਲ 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦਕਿ ਕੁਝ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ।ਹਾਦਸਾ ਕਿਵੇਂ ਵਾਪਰਿਆ?

ਆਂਗ ਐਕਸਪ੍ਰੈਸ 'ਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਟਰੇਨ ਨੂੰ ਅਚਾਨਕ ਰੋਕ ਦਿੱਤਾ ਗਿਆ। ਇਸ ਦੌਰਾਨ ਅੱਗ ਲੱਗਣ ਦੀ ਖ਼ਬਰ ਤੋਂ ਘਬਰਾ ਕੇ ਸਵਾਰੀਆਂ ਨੇ ਟਰੇਨ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਝਾਜਾ-ਆਸਨਸੋਲ ਰੇਲਗੱਡੀ ਯਾਤਰੀਆਂ ਦੇ ਉਪਰੋਂ ਲੰਘ ਗਈ।