ਦਿੱਲੀ ਆਬਕਾਰੀ ਨੀਤੀ ਮਾਮਲੇ ''ਚ ਸੰਜੇ ਸਿੰਘ ਦੀ ਨਿਆਇਕ ਹਿਰਾਸਤ 10 ਨਵੰਬਰ ਤੱਕ ਵਧਾਈ ਗਈ। 

ਦਿੱਲੀ ਆਬਕਾਰੀ ਨੀਤੀ ਮਾਮਲੇ ''ਚ ਸੰਜੇ ਸਿੰਘ ਦੀ ਨਿਆਇਕ ਹਿਰਾਸਤ 10 ਨਵੰਬਰ ਤੱਕ ਵਧਾਈ ਗਈ। 

ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਆਬਕਾਰੀ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ (ਆਪ) ਨੇਤਾ ਸੰਜੇ ਸਿੰਘ ਦੀ ਨਿਆਇਕ ਹਿਰਾਸਤ ਸ਼ੁੱਕਰਵਾਰ ਨੂੰ 10 ਨਵੰਬਰ ਤੱਕ ਵਧਾ ਦਿੱਤੀ। ਵਿਸ਼ੇਸ਼ ਜੱਜ ਐੱਮ.ਕੇ. ਨਾਗਪਾਲ ਨੇ ਸਿੰਘ ਨੂੰ ਆਪਣੇ ਪਰਿਵਾਰਕ ਖਰਚਿਆਂ ਦੇ ਨਾਲ-ਨਾਲ ਸੰਸਦ ਮੈਂਬਰ ਵਜੋਂ ਆਪਣੇ ਕੰਮਾਂ ਲਈ ਕੁਝ ਚੈੱਕ 'ਤੇ ਦਸਤਖ਼ਤ ਕਰਨ ਦੀ ਵੀ ਮਨਜ਼ੂਰੀ ਦਿੱਤੀ। ਜੱਜ ਨੇ ਸੰਬੰਧਤ ਜੇਲ੍ਹ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਸੰਜੇ ਸਿੰਘ ਦਾ ਉਨ੍ਹਾਂ ਦੇ ਨਿੱਜੀ ਡਾਕਟਰ ਸਮੇਤ ਉੱਚਿਤ ਇਲਾਜ ਯਕੀਨੀ ਕਰਨ।

ਜੱਜ ਨੇ ਕਿਹਾ,''ਅਦਾਲਤ ਨੂੰ ਦੋਸ਼ੀ ਨੂੰ ਨਿੱਜੀ ਤੌਰ 'ਤੇ ਇਲਾਜ ਕਰਵਾਉਣ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਦਿੱਸਦਾ, ਇਸ ਲਈ ਸੰਬੰਧਤ ਜੇਲ੍ਹ ਸੁਪਰਡੈਂਟ ਨੂੰ ਉਨ੍ਹਾਂ ਦਾ ਉੱਚਿਤ ਇਲਾਜ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।'' ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਦੋਸ਼ੀ ਦੇ ਵਕੀਲ ਇਹ ਯਕੀਨੀ ਕਰਨ ਕਿ ਸੰਜੇ ਸਿੰਘ ਅਤੇ ਹੋਰ ਲੋਕਾਂ ਦਾ ਕੋਈ ਵੀ ਸਮਰਥਕ ਉਸ ਦੌਰਾਨ ਇਲਾਜ ਕੇਂਦਰ 'ਚ ਇਕੱਠੇ ਨਾ ਹੋਣ।