ਹਰਿਆਣਾ ’ਚ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਸਟਾਰ ਪ੍ਰਚਾਰਕ, ਲਿਸਟ ਕੀਤੀ ਜਾਰੀ

ਹਰਿਆਣਾ ’ਚ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਸਟਾਰ ਪ੍ਰਚਾਰਕ, ਲਿਸਟ ਕੀਤੀ ਜਾਰੀ

ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਲਈ ਦਿੱਲੀ ਅਤੇ ਹਰਿਆਣਾ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿਤੀ ਹੈ। ਸੂਚੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਕੇਜਰੀਵਾਲ ਦਾ ਨਾਂ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਜੇਲ੍ਹ 'ਚ ਬੰਦ ਡਿਪਟੀ ਮਨੀਸ਼ ਸਿਸੋਦੀਆ ਅਤੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਵੀ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। ਮੁੱਖ ਮੰਤਰੀ ਕੇਜਰੀਵਾਲ, ਮਨੀਸ਼ ਸਿਸੋਦੀਆ ਜੇਲ ਵਿਚ ਬੰਦ ਹਨ।

ਕੇਜਰੀਵਾਲ ਦੀ ਗੈਰ-ਮੌਜੂਦਗੀ ਵਿਚ ਪਾਰਟੀ ਵਲੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਭਗਵੰਤ ਮਾਨ ਅਤੇ ਸੰਜੇ ਸਿੰਘ ਹੀ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਰਹੇ ਹਨ। ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀਆਂ, ਆਗੂਆਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸ਼ਾਮਲ ਕੀਤਾ ਹੈ, ਉਨ੍ਹਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਗਗਨ ਅਨਮੋਲ ਮਾਨ, ਚੇਤਨ ਸਿੰਘ ਜੋੜਾਮਾਜਰਾ, ਹਰਜੋਤ ਸਿੰਘ ਬੈਂਸ, ਬਲਕਾਰ ਸਿੰਘ, ਬਲਜਿੰਦਰ ਕੌਰ ਨੂੰ ਲਿਸਟ ਵਿਚ ਸ਼ਾਮਲ ਕੀਤਾ ਹੈ।

ਪਾਰਟੀ ਵੱਲੋਂ ਜਾਰੀ ਲਿਸਟ ਅਨੁਸਾਰ ਹੋਰਨਾਂ ਆਗੂਆਂ ਵਿਚ ਸੰਜੇ ਸਿੰਘ, ਡਾ. ਸੰਦੀਪ ਪਾਠਕ, ਪੰਕਜ ਕੁਮਾਰ ਗੁਪਤਾ, ਐੱਨਡੀ ਗੁਪਤਾ, ਗੋਪਾਲ ਰਾਏ, ਸਤੇਂਦਰ ਜੈਨ, ਆਤਿਸ਼ੀ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ, ਮੋਹਿੰਦਰ ਗੋਇਲ, ਅਨੁਰਾਗ ਢਾਂਡਾ, ਬਲਵੀਰ ਸੈਣੀ, ਹਰਪਾਲ ਭੱਟੀ, ਜੈਪਾਲ ਸ਼ਰਮਾ, ਇੰਦੂ ਸ਼ਰਮਾ, ਅਨਿਲ ਰੰਗਾ, ਡਾ. ਬੀਕੇ ਕੌਸ਼ਿਕ, ਡਾ. ਮੁਨੀਸ਼ ਯਾਦਵ, ਕੁਲਬੀਰ ਢਾਂਡਾ, ਅਨੂ ਕਾਦਿਆਨ, ਰਾਜਿੰਦਰ ਸ਼ਰਮਾ, ਆਦਰਸ਼ ਪਾਲ, ਅਸ਼ਵਨੀ ਧਾਹੁਲੇੜਾ, ਰਵਿੰਦਰ ਸਿੰਘ ਮੱਟੂ, ਰਣਦੀਪ ਰਾਣਾ, ਡਾ. ਰਜਨੀਸ਼ ਜੈਨ ਤੇ ਰਾਜ ਕੁਮਾਰ ਗਿੱਲ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ।