ਜਸਟਿਨ ਟਰੂਡੋ ਖ਼ਿਲਾਫ਼ ਕੈਨੇਡਾ ’ਚ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਕੋਰਟ ’ਚ ਮਾਮਲਾ ਹੋਇਆ ਦਾਇਰ

ਜਸਟਿਨ ਟਰੂਡੋ ਖ਼ਿਲਾਫ਼ ਕੈਨੇਡਾ ’ਚ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਕੋਰਟ ’ਚ ਮਾਮਲਾ ਹੋਇਆ ਦਾਇਰ

ਕੈਨੇਡਾ ’ਚ ਕੋਵਿਡ ਲਾਕਡਾਊਨ ਦੌਰਾਨ ਐਮਰਜੈਂਸੀ ਐਕਟ 1988 ਲਾਗੂ ਕਰਨ ਅਤੇ ਕਈ ਫ੍ਰੀਡਮ ਕੋਨਵੋਏ ਵਿਖਾਵਾਕਾਰੀਆਂ ਦੇ ਬੈਂਕ ਖਾਤੇ ਫ੍ਰੀਜ਼ ਕਰਨ ਦੇ ਮਾਮਲੇ ’ਚ ਪੀੜਤ ਕੈਨੇਡਿਆਈ ਲੋਕਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਫੈਡਰਲ ਸਰਕਾਰ, ਪੁਲਸ ਤੇ ਬੈਂਕਾਂ ਖਿਲਾਫ ਕਰੋੜਾਂ ਡਾਲਰ ਦੇ ਮੁਆਵਜ਼ੇ ਦੀ ਮੰਗ ਕਰਦੇ ਹੋਏ ਓਂਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ’ਚ ਮੁਕੱਦਮਾ ਦਾਇਰ ਕੀਤਾ ਹੈ।

ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਉਨ੍ਹਾਂ ਦੇ ਸੁਰੱਖਿਆ ਚਾਰਟਰ ਅਧਿਕਾਰਾਂ ਦੇ ਖ਼ਿਲਾਫ਼ ਸੀ। ਮੁੱਦਈ ਹਰੇਕ ਨੂੰ 2.2 ਲੱਖ ਡਾਲਰ ਦਾ ਹਰਜਾਨਾ ਅਤੇ ਕਾਨੂੰਨੀ ਫੀਸ ਦੇਣ ਦੀ ਮੰਗ ਕਰ ਰਹੇ ਹਨ। ਪੀੜਤਾਂ ਨੇ ਬਚਾਅ ਧਿਰਾਂ ’ਤੇ ਗੈਰ-ਕਾਨੂੰਨੀ ਕੰਮ ਕਰਨ ਦੇ ਦੋਸ਼ ’ਚ 10 ਲੱਖ ਡਾਲਰ ਦਾ ਜੁਰਮਾਨਾ ਲਾਉਣ ਦੀ ਵੀ ਮੰਗ ਕੀਤੀ ਹੈ। ਮੁਕੱਦਮੇ ’ਚ ਟਰੂਡੋ ਦਾ ਨਾਂ ਨਿੱਜੀ ਤੌਰ ’ਤੇ ਸ਼ਾਮਲ ਹੈ। ਇਸ ਦੇ ਨਾਲ ਹੀ ਇਸ ਵਿਚ ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਸਾਬਕਾ ਮੰਤਰੀ ਮਾਰਕੋ ਮੈਂਡੀਸਿਨੋ ਤੇ ਡੇਵਿਡ ਲੈਮੇਟੀ ਅਤੇ ਟਰੂਡੋ ਦੇ ਉਸ ਵੇਲੇ ਦੇ ਕੌਮੀ ਸੁਰੱਖਿਆ ਤੇ ਖੁਫੀਆ ਸਲਾਹਕਾਰ ਜੋਡੀ ਥਾਮਸ ਵੀ ਸ਼ਾਮਲ ਹਨ।