ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਕੋਆਪ੍ਰੇਟਿਵ ਬੈਂਕ ਦਾ ਮੈਨੇਜਰ ਜਸਵੀਰ ਸਿੰਘ ਹੋਇਆ ਫਰਾਰ

  ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਕੋਆਪ੍ਰੇਟਿਵ ਬੈਂਕ ਦਾ ਮੈਨੇਜਰ ਜਸਵੀਰ ਸਿੰਘ ਹੋਇਆ ਫਰਾਰ

ਲੋਕ ਆਪਣੀ ਸਾਰੀ ਪੂੰਜੀ ਬੈਂਕ ਵਿਚ ਜਮ੍ਹਾਂ ਕਰਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਬੈਂਕ 'ਤੇ ਵਿਸ਼ਵਾਸ਼ ਹੁੰਦਾ ਹੈ ਕਿ ਇਹੀ ਉਹ ਥਾਂ ਜਿਥੇ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ ਪਰ ਜੇ ਬੈਂਕਾਂ ਵਿਚ ਲੋਕਾਂ ਦੇ ਪੈਸੇ ਸੁਰੱਖਿਅਤ ਨਾ ਰਵੇ ਫਿਰ ਕੀ ਹੋਵੇਗਾ। ਜੀ ਹਾਂ, ਮੁਹਾਲੀ ਦੇ ਸਿਆਲਵਾ ਵਿਚ ਕਿਸਾਨਾਂ ਨੇ ਕੋਆਪ੍ਰੇਟਿਵ ਬੈਂਕ ਵਿਚ ਆਪਣੇ ਪੈਸੇ ਜਮ੍ਹਾ ਕਰਵਾਏ ਸਨ ਪਰ ਇਥੇ ਬੈਂਕ ਮੈਨੈਜਰ ਨੇ ਕਿਸਾਨਾਂ ਦੇ ਲੱਖਾਂ ਕਰੋੜਾਂ ਰੁਪਏ ਠੱਗ ਲਏ। ਬ੍ਰਾਂਚ ਮੈਨੇਜਰ ਨੇ ਤਿੰਨ ਕਰੋੜ ਰੁਪਏ ਦਾ ਗਬਨ ਕੀਤਾ ਹੈ।

ਹਾਲਾਂਕਿ ਬੈਂਕ ਮੈਨੇਜਰ ਜਸਵੀਰ ਸਿੰਘ ਦੀ ਇਸ ਬਰਾਂਚ ਵਿੱਚੋਂ ਤਕਰੀਬਨ ਦੋ ਮਹੀਨੇ ਪਹਿਲਾਂ ਬਦਲੀ ਹੋ ਚੁੱਕੀ ਹੈ। ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਘਪਲੇ ਬਾਰੇ ਖਾਤਾ ਧਾਰਕਾਂ ਅਤੇ ਬੈਂਕ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਬੈਕ ਵੱਲੋਂ ਪਾਸਬੁੱਕ 'ਤੇ ਐਟਰੀਆਂ ਕੀਤੀ ਗਈਆਂ।

ਖਾਤਾ ਧਰਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਆਪਣੇ ਪਾਸਬੁੱਕ ਦੀਆਂ ਐਂਟਰੀਆਂ ਕਰਵਾਈਆਂ ਤਾਂ ਉਨ੍ਹਾਂ ਨੂੰ ਮਾਮਲੇ ਬਾਰੇ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਵਿੱਚ ਜੋ ਵੀ ਰਾਸ਼ੀ ਜਮ੍ਹਾਂ ਸੀ, ਉਹ ਬੈਂਕ ਮੈਨੇਜਰ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਕਢਵਾ ਲਈ ਗਈ ਹੈ। ਕਿਸਾਨਾਂ ਨਾਲ ਠੱਗੀ ਕਰਨ ਤੋਂ ਬਾਅਦ ਬੈਂਕ ਮੈਨੇਜਰ ਫਰਾਰ ਚੱਲ ਰਿਹਾ ਹੈ। 

ਇਸ ਸਬੰਧੀ ਸ਼ਿਕਾਇਤ ਮੌਜੂਦਾ ਮੈਨੇਜਰ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਮੁੱਢਲੀ ਜਾਂਚ ਵਿੱਚ ਪਤਾ ਚੱਲਿਆ ਕਿ ਤਕਰੀਬਨ 21 ਖਾਤਿਆਂ ਦੇ ਵਿੱਚੋਂ ਸਾਢੇ ਤਿੰਨ ਕਰੋੜ ਰੁਪਏ ਪੁਰਾਣੇ ਮੈਨੇਜਰ ਜਸਬੀਰ ਸਿੰਘ ਵੱਲੋਂ ਕਢਵਾ ਲਏ ਗਏ ਹਨ ਹਨ। ਜਿਸ ਸਬੰਧੀ ਬੈਂਕ ਦੇ ਆਲਾ ਅਧਿਕਾਰੀਆਂ ਵੱਲੋਂ ਅੱਜ ਐਸਐਸਪੀ ਮੋਹਾਲੀ ਨੂੰ ਲਿਖਿਤ ਸ਼ਿਕਾਇਤ ਸੌਂਪੀ ਗਈ।