ਅਮਰੀਕਾ ''ਚ 2 ਮਈ ਤੋਂ ਭਾਰਤੀ ਵਿਦਿਆਰਥੀ ਹੋਇਆ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਅਮਰੀਕਾ ''ਚ 2 ਮਈ ਤੋਂ ਭਾਰਤੀ ਵਿਦਿਆਰਥੀ ਹੋਇਆ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਅਮਰੀਕਾ ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਸ਼ਿਕਾਗੋ ਵਿੱਚ 2 ਮਈ ਤੋਂ ਇੱਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਰੁਪੇਸ਼ ਚੰਦਰ ਚਿੰਤਾਕਿੰਡੀ ਦਾ ਪਤਾ ਲਗਾਉਣ/ਉਸ ਨਾਲ ਸੰਪਰਕ ਪੁਨਰ ਸਥਾਪਿਤ ਕਰਨ ਲਈ ਪੁਲਸ ਅਤੇ ਭਾਰਤੀ ਡਾਇਸਪੋਰਾ ਦੇ ਸੰਪਰਕ ਵਿੱਚ ਹੈ।

             Image

X 'ਤੇ ਇੱਕ ਪੋਸਟ ਵਿੱਚ ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ, "ਕੌਂਸਲੇਟ ਇਹ ਜਾਣ ਕੇ ਬਹੁਤ ਚਿੰਤਤ ਹੈ ਕਿ ਭਾਰਤੀ ਵਿਦਿਆਰਥੀ ਰੂਪੇਸ਼ ਚੰਦਰ ਚਿੰਤਾਕਿੰਡੀ 2 ਮਈ ਤੋਂ ਸੰਪਰਕ ਤੋਂ ਬਾਹਰ ਹਨ। ਕੌਂਸਲੇਟ ਪੁਲਸ ਅਤੇ ਭਾਰਤੀ ਪ੍ਰਵਾਸੀ ਲੋਕਾਂ ਦੇ ਸੰਪਰਕ ਵਿੱਚ ਹੈ ਅਤੇ ਰੂਪੇਸ ਦਾ ਪਤਾ ਲਗਾਉਣ/ਮੁੜ ਸੰਪਰਕ ਸਥਾਪਿਤ ਕਰਨ ਦੀ ਉਮੀਦ ਕਰ ਰਿਹਾ ਹੈ।'' ਉੱਧਰ ਸ਼ਿਕਾਗੋ ਪੁਲਸ ਨੇ ਇੱਕ ਬਿਆਨ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਰੁਪੇਸ਼ ਚਿੰਤਾਕਿੰਡੀ ਨੂੰ ਲੱਭ ਲੈਂਦੇ ਹਨ ਤਾਂ ਪੁਲਸ ਨੂੰ ਸੂਚਨਾ ਦੇਣ। ਬਿਆਨ ਮੁਤਾਬਕ ਉਹ ਐਨ ਸ਼ੈਰੀਡਨ ਰੋਡ ਦੇ 4300 ਬਲਾਕ ਤੋਂ ਲਾਪਤਾ ਸੀ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਇੱਕ ਭਾਰਤੀ ਵਿਦਿਆਰਥੀ ਜੋ ਇਸ ਸਾਲ ਮਾਰਚ ਤੋਂ ਲਾਪਤਾ ਸੀ, ਅਮਰੀਕਾ ਦੇ ਓਹੀਓ ਰਾਜ ਵਿੱਚ ਮ੍ਰਿਤਕ ਪਾਇਆ ਗਿਆ ਸੀ।