ਭਾਰਤੀ ਮੂਲ ਦੇ ਦੋ ਭਰਾ ਆਸਟ੍ਰੇਲੀਆ ''ਚ ਭਾਰਤੀ ਵਿਦਿਆਰਥੀ ਦੀ ਹਤਿਆ ਦੇ ਇਲਜ਼ਾਮ ''ਚ ਹੋਏ ਗ੍ਰਿਫਤਾਰ

ਭਾਰਤੀ ਮੂਲ ਦੇ ਦੋ ਭਰਾ ਆਸਟ੍ਰੇਲੀਆ ''ਚ ਭਾਰਤੀ ਵਿਦਿਆਰਥੀ ਦੀ ਹਤਿਆ ਦੇ ਇਲਜ਼ਾਮ ''ਚ ਹੋਏ ਗ੍ਰਿਫਤਾਰ

ਆਸਟ੍ਰੇਲੀਆ ਦੀ ਪੁਲਿਸ ਨੇ ਭਾਰਤ ਦੇ 22 ਸਾਲਾ ਐਮਟੈਕ ਵਿਦਿਆਰਥੀ ਦੀ ਹਤਿਆ ਦੇ ਮਾਮਲੇ 'ਚ ਲੋੜੀਂਦੇ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਸਥਾਨਕ ਖ਼ਬਰਾਂ 'ਚ ਇਹ ਜਾਣਕਾਰੀ ਦਿਤੀ ਗਈ ਹੈ।

ਗੌਲਬਰਨ ਪੋਸਟ ਦੀ ਖ਼ਬਰ ਮੁਤਾਬਕ ਅਭਿਜੀਤ ਏ (26) ਅਤੇ ਰੋਬਿਨ ਗਾਰਟਨ (27) ਨੂੰ ਮੰਗਲਵਾਰ ਨੂੰ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗੌਲਬਰਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਿਸ ਉਨ੍ਹਾਂ ਨੂੰ ਵਿਕਟੋਰੀਆ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਦੋਵੇਂ ਭਰਾ ਸ਼ਨੀਵਾਰ ਦੇਰ ਰਾਤ ਮੈਲਬੌਰਨ ਦੇ ਦੱਖਣ-ਪੂਰਬ 'ਚ ਓਰਮੰਡ 'ਚ ਇਕ ਘਰ 'ਚ ਨੋਬਲ ਪਾਰਕ ਨਿਵਾਸੀ ਨਵਜੀਤ ਸੰਧੂ ਦੇ ਕਤਲ ਤੋਂ ਬਾਅਦ ਤੋਂ ਫਰਾਰ ਸਨ। ਇਸ ਦੌਰਾਨ ਇਕ 30 ਸਾਲਾ ਵਿਅਕਤੀ ਵੀ ਜ਼ਖਮੀ ਹੋ ਗਿਆ। ਖ਼ਬਰ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਵੀਰਵਾਰ ਨੂੰ ਗਾਰਟਨ 'ਤੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਸੀ, ਜਦਕਿ ਅਭਿਜੀਤ 'ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।

ਉਹ ਵੀਰਵਾਰ ਸਵੇਰੇ ਗੋਲਡਬਰਨ ਸਥਾਨਕ ਅਦਾਲਤ ਵਿਚ ਪੇਸ਼ ਹੋਏ, ਜਿਸ ਨੇ ਉਨ੍ਹਾਂ ਨੂੰ ਵਿਕਟੋਰੀਆ ਹਵਾਲੇ ਕਰਨ ਦੀ ਆਗਿਆ ਦੇ ਦਿਤੀ। ਹਰਿਆਣਾ ਦੇ ਕਰਨਾਲ 'ਚ ਰਹਿਣ ਵਾਲੇ ਨਵਜੀਤ ਸਿੰਘ ਦੇ ਚਾਚਾ ਯਸ਼ਵੀਰ ਨੇ ਦਸਿਆ ਕਿ ਕਿਰਾਏ ਦੇ ਮੁੱਦੇ 'ਤੇ ਕੁੱਝ ਭਾਰਤੀ ਵਿਦਿਆਰਥੀਆਂ ਵਿਚਾਲੇ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਇਕ ਹੋਰ ਵਿਦਿਆਰਥੀ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿਤਾ। ਯਸ਼ਵੀਰ ਮੁਤਾਬਕ ਨਵਜੀਤ ਦੇ ਕਤਲ ਦੇ ਦੋਸ਼ੀ ਵੀ ਕਰਨਾਲ ਦੇ ਰਹਿਣ ਵਾਲੇ ਹਨ।