ਕੇਦਾਰਨਾਥ ''ਚ ਹੈਲੀਕਾਪਟਰ ਹਾਦਸਾ ਹੋਣ ਕਾਰਨ ਮੱਚੀ ਹਫ਼ੜਾ-ਦਫ਼ੜੀ

ਕੇਦਾਰਨਾਥ ''ਚ ਹੈਲੀਕਾਪਟਰ ਹਾਦਸਾ ਹੋਣ ਕਾਰਨ ਮੱਚੀ ਹਫ਼ੜਾ-ਦਫ਼ੜੀ

ਉਤਰਾਖੰਡ ਦੇ ਕੇਦਾਰਨਾਥ ਧਾਮ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਧਾਮ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਦੱਸ ਦੇਈਏ ਕਿ ਉੱਤਰਾਖੰਡ ਦੇ ਕੇਦਾਰਨਾਥ ਵਿੱਚ ਰਿਸ਼ੀਕੇਸ਼ ਸਥਿਤ ਏਮਜ਼ ਦੁਆਰਾ ਚਲਾਈ ਜਾ ਰਹੀ 'ਸੰਜੀਵਨੀ' ਹੈਲੀ ਐਂਬੂਲੈਂਸ ਨੂੰ ਤਕਨੀਕੀ ਖ਼ਰਾਬੀ ਤੋਂ ਬਾਅਦ ਐਮਰਜੈਂਸੀ ਦੀ ਸਥਿਤੀ ਵਿੱਚ ਹੇਠਾਂ ਉਤਾਰਿਆ ਗਿਆ, ਜਿਸ ਦੌਰਾਨ ਹੈਲੀਕਾਪਟਰ ਦੀ ਪੂੰਛ ਟੁੱਟ ਗਈ ਅਤੇ ਹਾਦਸਾ ਵਾਪਰ ਗਿਆ। ਇਸ ਗੱਲ ਦੀ ਜਾਣਕਾਰੀ ਇੱਕ ਅਧਿਕਾਰੀ ਵਲੋਂ ਦਿੱਤੀ ਗਈ।

ਦਰਅਸਲ ਇਹ ਹਾਦਸਾ ਹੈਲੀਕਾਪਟਰ ਦੀ ਲੈਂਡਿੰਗ ਦੌਰਾਨ ਵਾਪਰਿਆ ਹੈ। ਇਹ ਹੈਲੀਕਾਪਟਰ ਰਿਸ਼ੀਕੇਸ਼ ਏਮਜ਼ ਦਾ ਦੱਸਿਆ ਜਾ ਰਿਹਾ ਹੈ। 'ਹੈਲੀ' ਸੇਵਾ ਦੇ ਨੋਡਲ ਅਧਿਕਾਰੀ ਚੌਬੇ ਨੇ ਦੱਸਿਆ ਕਿ 'ਸੰਜੀਵਨੀ' ਹੈਲੀ ਐਂਬੂਲੈਂਸ ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਇੱਕ ਸ਼ਰਧਾਲੂ ਨੂੰ ਬਚਾਉਣ ਲਈ ਕੇਦਾਰਨਾਥ ਗਈ ਸੀ, ਜਦੋਂ ਇਸ ਦੇ 'ਟੇਲ ਰੋਟਰ' ਵਿੱਚ ਤਕਨੀਕੀ ਨੁਕਸ ਪੈ ਗਿਆ, ਜਿਸ ਕਾਰਨ ਪਾਇਲਟ ਨੂੰ ਐਮਰਜੈਂਸੀ ਵਿੱਚ ਹੈਲੀਕਾਪਟਰ ਉਤਾਰਨਾ ਪਿਆ। ਉਨ੍ਹਾਂ ਕਿਹਾ ਕਿ ਹੈਲੀਪੈਡ ਦੇ ਨੇੜੇ ਇੱਕ ਸਮਤਲ ਸਤ੍ਹਾ 'ਤੇ ਐਮਰਜੈਂਸੀ ਵਿੱਚ ਹੈਲੀਕਾਪਟਰ ਉਤਾਰਦੇ ਸਮੇਂ ਇਸਦਾ 'ਟੇਲ ਰੋਟਰ' ਟੁੱਟ ਗਿਆ। ਚੌਬੇ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਇਸ ਘਟਨਾ ਦੀ ਜਾਂਚ ਕਰੇਗਾ।