ਖ਼ਾਲਿਸਤਾਨੀ ਆਗੂ ਦਵਿੰਦਰਜੀਤ ਸਿੰਘ ਬ੍ਰਿਟੇਨ ਦਾ ਲਾਰਡ ਫੇਰ ਨਾ ਬਣ ਸਕਿਆ। 

ਖ਼ਾਲਿਸਤਾਨੀ ਆਗੂ ਦਵਿੰਦਰਜੀਤ ਸਿੰਘ ਬ੍ਰਿਟੇਨ ਦਾ ਲਾਰਡ ਫੇਰ ਨਾ ਬਣ ਸਕਿਆ। 

ਸਿੱਖ ਫੈੱਡਰੇਸ਼ਨ ਯੂ. ਕੇ. ਦਾ ਬੁਲਾਰਾ ਤੇ ਭਾਰਤ ਤੋਂ ਵੱਖਰੇ ਦੇਸ਼ ਦੀ ਮੰਗ ਕਰਨ ਵਾਲਾ ਖ਼ਾਲਿਸਤਾਨੀ ਆਗੂ ਦਵਿੰਦਰਜੀਤ ਸਿੰਘ ਬ੍ਰਿਟੇਨ ਦਾ ਲਾਰਡ ਬਣਨ ਤੋਂ ਮੁੜ ਖੁੰਝ ਗਿਆ ਹੈ। ਅੱਜ ਜਨਤਕ ਹੋਈ ਲਾਰਡ ਦੇ ਨਾਵਾਂ ਦੀ ਸੂਚੀ ’ਚ ਖ਼ਾਲਿਸਤਾਨੀ ਆਗੂ ਦਾ ਨਾਂ ਨਾ ਸ਼ਾਮਿਲ ਕਰਨ ’ਤੇ ਦਵਿੰਦਰਜੀਤ ਸਿੰਘ ਨੇ ਮੀਡੀਆ ਨੂੰ ਕਿਹਾ ਕਿ ਉਹ ਇਸ ਦੁਰਵਿਵਹਾਰ ਲਈ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚ ਰਿਹਾ ਹੈ। ਬਰਤਾਨੀਆ ’ਚ ਖ਼ਾਲਿਸਤਾਨੀ ਆਗੂ ਦਵਿੰਦਰਜੀਤ ਸਿੰਘ ਨੂੰ ਲਾਰਡ ਦੇ ਅਹੁਦੇ ਤੋਂ ਜਵਾਬ ਮਿਲਣਾ ਵਿਦੇਸ਼ ਅੰਦਰ ਖਾਲਿਸਤਾਨੀ ਆਗੂਆਂ ਦੀ ਵੱਡੀ ਹਾਰ ਹੈ, ਜਦਕਿ ਸਿੱਖ ਫੈਡਰੇਸਨ ਯੂ. ਕੇ. ਵਿਚ ਸਭ ਤੋਂ ਵੱਡੀ ਸਿਆਸੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ।ਖ਼ਾਲਿਸਤਾਨੀ ਆਗੂ ਦਾ ਕਹਿਣਾ ਹੈ ਕਿ ਦਸੰਬਰ 2020 ’ਚ ਬ੍ਰਿਟੇਨ ਦੀ ਮਹਾਰਾਣੀ ਵੱਲੋਂ ਲਾਰਡ ਬਣਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਇਹ ਗੱਲ ਸਮੇਂ ਤੋਂ ਪਹਿਲਾਂ ਜਨਤਕ ਹੋਣ ’ਤੇ ਹਿੰਦੁਸਤਾਨ ਦੇ ਅਧਿਕਾਰੀਆਂ ਨੇ ਜ਼ੋਰਦਾਰ ਨਫ਼ਰਤੀ ਮੁਹਿੰਮ ਚਲਾਈ ਤਾਂ ਜੋ ਉਸ ਨੂੰ ਲਾਰਡ ਬਣਨ ਤੋਂ ਰੋਕਿਆ ਜਾ ਸਕੇ। ਉਸ ਦਾ ਕਹਿਣਾ ਹੈ ਕਿ ਲੇਬਰ ਪਾਰਟੀ ਦੇ ਆਗੂ ਦੇ ਦਫ਼ਤਰ ਦੀਆਂ ਘਿਨੌਣੀਆਂ ਕਾਰਵਾਈਆਂ ਤੇ ਉਸ ਦੇ ਨਾਲ ਹੋਏ ਦੁਰਵਿਵਹਾਰ ਨੂੰ ਦੋ ਸਾਲ ਤੱਕ ਛੁਪਾ ਕੇ ਰੱਖਿਆ ਗਿਆ ਤਾਂ ਜੋ ਯੂ. ਕੇ. ’ਚ ਲੇਬਰ ਨੂੰ ਸਿੱਖਾਂ ਦੀ ਨਾਰਾਜ਼ਗੀ ਦਾ ਸਾਹਮਣਾ ਨਾ ਕਰਨਾ ਪਵੇ।

      Image

ਖ਼ਾਲਿਸਤਾਨੀ ਆਗੂ ਦਵਿੰਦਰਜੀਤ ਸਿੰਘ ਦਾ ਮੰਨਣਾ ਹੈ ਕਿ ਵਿਦੇਸ਼ੀ ਸਰਕਾਰ ਉਸ ਦਾ ਲਾਰਡ ਦਾ ਅਹੁਦਾ ਰੋਕਣ ’ਚ ਕਾਮਯਾਬ ਹੋਈ ਹੈ। ਸਿੱਖ ਫੈੱਡਰੇਸ਼ਨ ਯੂ. ਕੇ. ਨੇ ਬਰਤਾਨੀਆ ਦੇ ਬਾਦਸ਼ਾਹ ਚਾਰਲਸ ਕੋਲ ਦਵਿੰਦਰਜੀਤ ਸਿੰਘ ਦਾ ਲਾਰਡ ਬਣਨ ਦਾ ਮਸਲਾ ਉਠਾਇਆ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ ਵੀ ਭਾਰਤ ਆਪਣੀ ਤਰੱਕੀ ਤੇ ਵਧ ਰਹੀ ਤਾਕਤ ਦਾ ਵਿਦੇਸ਼ਾਂ ’ਚ ਸਰਕਾਰਾਂ ਨੂੰ ਵੀ ਆਪਣਾ ਲੋਹਾ ਮੰਨਵਾਉਣ ’ਚ ਕਾਮਯਾਬ ਹੋਇਆ ਹੈ ਤੇ ਬ੍ਰਿਟੇਨ ਵਰਗੇ ਮੁਲਕ ’ਚ ਖ਼ਾਲਿਸਤਾਨੀ ਆਗੂਆਂ ਨੂੰ ਬ੍ਰਿਟੇਨ ਦੀ ਲਾਰਡ ਵਰਗੇ ਰੁਤਬੇ ਦੇ ਅਹੁਦੇ ਤੋਂ ਦੂਰ ਰੱਖਣ ’ਚ ਕਾਮਯਾਬ ਹੋਇਆ ਹੈ।