- Updated: June 14, 2023 11:00 PM
ਵਿਦੇਸ਼ ਤੋਂ ਇਕ ਵੱਡੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਚੋਟੀ ਦੇ ਖਾਲਿਸਤਾਨੀ ਅੱਤਵਾਦੀ, ਜੋ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦਾ ਮੁਖੀ ਰਹਿ ਚੁੱਕਾ ਹੈ ਅਤੇ ਬੰਬ ਬਣਾਉਣ 'ਚ ਵੀ ਮਾਹਿਰ ਸੀ, ਨੂੰ ਯੂ.ਕੇ. 'ਚ ਸ਼ੱਕੀ ਹਾਲਾਤ 'ਚ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਖਾਲਿਸਤਾਨੀ ਅੱਤਵਾਦੀ ਅਵਤਾਰ ਸਿੰਘ ਖੰਡਾ, ਜੋ ਕਿ ਅੰਮ੍ਰਿਤਪਾਲ ਦੇ ਕਰੀਬੀ ਰਹਿ ਚੁੱਕਾ ਹੈ, ਨੂੰ ਯੂ.ਕੇ. ਵਿੱਚ ਸ਼ੱਕੀ ਹਾਲਤ 'ਚ ਜ਼ਹਿਰ ਦਿੱਤਾ ਗਿਆ ਹੈ। ਖੰਡਾ ਉਹੀ ਅੱਤਵਾਦੀ ਹੈ, ਜਿਸ ਨੇ ਅੰਮ੍ਰਿਤਪਾਲ ਨੂੰ 37 ਦਿਨਾਂ ਤੱਕ ਲੁਕਣ ਵਿੱਚ ਮਦਦ ਕੀਤੀ ਸੀ। ਖੰਡਾ ਅੰਮ੍ਰਿਤਪਾਲ ਦਾ ਕਾਫੀ ਕਰੀਬੀ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਖੰਡਾ ਨੇ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਵਿੱਚ ਵੀ ਭੰਨਤੋੜ ਕੀਤੀ ਸੀ। ਲੰਡਨ ਸਥਿਤ ਭਾਰਤੀ ਦੂਤਘਰ ਦੇ ਬਾਹਰ ਤਿਰੰਗਾ ਉਤਾਰਨ ਦੇ ਆਰੋਪ 'ਚ ਵੀ ਖੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।