ਅਮਰੀਕਾ ''ਚ ਅਗਵਾ ਕੀਤੇ 4 ਪੰਜਾਬੀਆਂ ਦੀ ਕਤਲ ਤੋਂ ਬਾਦ ਮੌਤ ਦੀ ਖ਼ਬਰ ਸੁਣ ਭੁੱਬਾਂ ਮਾਰ ਰੋਇਆ ਪਰਿਵਾਰ। 

ਅਮਰੀਕਾ ''ਚ ਅਗਵਾ ਕੀਤੇ 4 ਪੰਜਾਬੀਆਂ ਦੀ ਕਤਲ ਤੋਂ ਬਾਦ ਮੌਤ ਦੀ ਖ਼ਬਰ ਸੁਣ ਭੁੱਬਾਂ ਮਾਰ ਰੋਇਆ ਪਰਿਵਾਰ। 

ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਚ ਅਗਵਾ ਕਰਨ ਉਪਰੰਤ ਚਾਰ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਉਕਤ ਪੰਜਾਬੀਆਂ ਦੀਆਂ ਲਾਸ਼ਾਂ ਕੈਲੀਫੋਰਨੀਆ ਵਿਚ ਪੁਲਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾ ਵਿਚ ਸ਼ਾਮਲ ਜਲੰਧਰ ਦੇ ਭੋਗਪੁਰ ਦੇ ਪਿੰਡ ਜੰਡੀਰਾਂ ਨਾਲ ਸੰਬੰਘਧਤ ਜਸਲੀਨ ਕੌਰ ਦੇ ਪੇਕੇ ਪਿਰਵਾਰ ਵਿਚ ਵੀ ਜਿਵੇਂ ਹੀ ਮੌਤ ਦੀ ਖ਼ਬਰ ਪੁੱਜੀ ਤਾਂ ਚੀਕ ਚਿਹਾੜਾ ਪੈ ਗਿਆ। ਜਸਲੀਨ ਕੌਰ ਪਤਨੀ ਜਸਦੀਪ ਸਿੰਘ ਅਤੇ ਅੱਠ ਮਹੀਨਿਆਂ ਦੀ ਬੱਚੀ ਆਰੂਹੀ, ਉਨ੍ਹਾਂ ਦੇ ਦਾਮਾਦ ਜਸਦੀਪ ਸਿੰਘ ਤੇ ਉਨ੍ਹਾਂ ਦੇ ਭਰਾ ਅਮਨਦੀਪ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਜੰਡੀਰਾਂ ਅਤੇ ਨੇੜਲੇ ਇਲਾਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ।

                     Image

ਹਾਲਾਂਕਿ ਇਸ ਤੋਂ ਪਹਿਲਾਂ ਇਸ ਕਤਲ ਕਾਂਡ ਵਿੱਚ ਕਤਲ ਕੀਤੀ ਗਈ ਜਸਲੀਨ ਕੌਰ ਦੇ ਪਿਤਾ ਸਤਨਾਮ ਸਿੰਘ ਦੇ ਕੋਲ ਪਿੰਡ ਅਤੇ ਆਸ ਪਾਸ ਦੇ ਲੋਕ ਸੁੱਖ ਸਾਂਦ ਦਾ ਪਤਾ ਲੈਣ ਵਾਸਤੇ ਆ ਰਹੇ ਸਨ ਪਰ ਅੱਜ ਸਵੇਰੇ ਹੀ ਉਕਤ ਪੰਜਾਬੀਆਂ ਦੀ ਮੌਤ ਦੀ ਖ਼ਬਰ ਸਬੰਧੀ ਵਿਦੇਸ਼ ਤੋਂ ਟੈਲੀਫੋਨ ਆਉਂਦਿਆਂ ਹੀ ਜਸਲੀਨ ਕੌਰ ਦੇ ਪਿਤਾ ਸਤਨਾਮ ਸਿੰਘ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਅਤੇ ਪੂਰੇ ਪਰਿਵਾਰ ਵਿੱਚ ਚੀਕ-ਚਿਹਾੜਾ ਪੈ ਗਿਆ।  

                        Image

ਇਸ ਮੌਕੇ ਜਸਲੀਨ ਦੇ ਪਿਤਾ ਸਤਨਾਮ ਸਿੰਘ ਉਸ ਦੀ ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ ਸੀ।