ਤੇਜਸਵੀ ਤੇ ਮੀਸਾ ਭਾਰਤੀ ਜ਼ਮੀਨ ਦੇ ਬਦਲੇ ਨੌਕਰੀ ਘਪਲਾ ਮਾਮਲੇ ''ਚ ਕੇਂਦਰੀ ਜਾਂਚ ਏਜੰਸੀਆਂ ਸਾਹਮਣੇ ਹੋਏ ਪੇਸ਼। 

ਤੇਜਸਵੀ ਤੇ ਮੀਸਾ ਭਾਰਤੀ ਜ਼ਮੀਨ ਦੇ ਬਦਲੇ ਨੌਕਰੀ ਘਪਲਾ ਮਾਮਲੇ ''ਚ ਕੇਂਦਰੀ ਜਾਂਚ ਏਜੰਸੀਆਂ ਸਾਹਮਣੇ ਹੋਏ ਪੇਸ਼। 

ਰਾਸ਼ਟਰੀ ਜਨਤਾ ਦਲ (ਰਾਜਦ) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਧੀ ਅਤੇ ਰਾਜ ਸਭਾ ਮੈਂਬਰ ਮੀਸਾ ਭਾਰਤੀ ਰੇਲਵੇ 'ਚ ਨੌਕਰੀ ਦੇ ਬਦਲੇ ਜ਼ਮੀਨ ਸਬੰਧੀ ਘਪਲੇ ਨਾਲ ਜੁੜੇ ਮਾਮਲੇ ਵਿਚ ਪੁੱਛ-ਗਿੱਛ ਲਈ ਈ. ਡੀ ਸਾਹਮਣੇ ਪੇਸ਼ ਹੋਈ। 46 ਸਾਲਾ ਮੀਸਾ ਭਾਰਤੀ ਰਾਜਦ ਦੇ ਰਾਜ ਸਭਾ ਮੈਂਬਰ ਹੈ। ਉਨ੍ਹਾਂ ਦੇ ਭਰਾ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਇਸੇ ਮਾਮਲੇ ਵਿਚ ਪੁੱਛ-ਗਿੱਛ ਲਈ ਸ਼ਨੀਵਾਰ ਨੂੰ ਦਿੱਲੀ 'ਚ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਏ।

ਦੋਵੇਂ ਕੇਂਦਰੀ ਏਜੰਸੀਆਂ ਨੇ ਹਾਲ ਹੀ ਵਿਚ ਇਸ ਮਾਮਲੇ 'ਚ ਕਾਰਵਾਈ ਸ਼ੁਰੂ ਕੀਤੀ ਸੀ। ਸੀ. ਬੀ. ਆਈ. ਨੇ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਪੁੱਛ-ਗਿੱਛ ਕੀਤੀ ਹੈ ਅਤੇ ਈ. ਡੀ ਨੇ ਰਾਜਦ ਸੁਪਰੀਮੋ ਦੇ ਪਰਿਵਾਰ ਦੇ ਕੰਪਲੈਕਸਾਂ ਵਿਚ ਛਾਪੇਮਾਰੀ ਕੀਤੀ ਹੈ। ਈ. ਡੀ ਨੇ ਛਾਪੇਮਾਰੀ ਮਗਰੋਂ 1 ਕਰੋੜ ਰੁਪਏ ਦੀ ਆਮਦਨ ਦੇ ਗਿਆਨ ਸਰੋਤਾਂ ਤੋਂ ਵਧ ਦੀ ਨਕਦੀ ਬਰਾਮਦ ਕੀਤੀ ਅਤੇ ਅਪਰਾਧ 'ਚ ਇਸਤੇਮਾਲ 600 ਕਰੋੜ ਰੁਪਏ ਦੇ ਲੈਣ-ਦੇਣ ਦਾ ਪਤਾ ਲਾਇਆ ਹੈ।

ਲਾਲੂ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਰਿਅਲ ਅਸਟੇਟ ਸਮੇਤ ਵੱਖ-ਵੱਖ ਖੇਤਰਾਂ ਵਿਚ ਕੀਤੇ ਗਏ ਨਿਵੇਸ਼ ਦਾ ਪਤਾ ਲਾਉਣ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਰੇਲਵੇ ਵਿਚ ਨੌਕਰੀ ਪਾਉਣ ਲਈ ਲਾਲੂ ਦੇ ਪਰਿਵਾਰ ਨੂੰ ਸਸਤੀ ਦਰ 'ਤੇ ਜ਼ਮੀਨ ਵੇਚਣ ਨਾਲ ਸਬੰਧਤ ਹੈ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਲਾਲੂ ਯਾਦਵ 2004 ਤੋਂ 2009 ਦਰਮਿਆਨ ਰੇਲ ਮੰਤਰੀ ਸਨ।