ਅਮਰੀਕਾ ''ਚ ਚਾਕਲੇਟ ਫੈਕਟਰੀ ''ਚ ਹੋਇਆ ਧਮਾਕਾ, 2 ਲੋਕਾਂ ਦੀ ਮੌਤ, 9 ਹੋਏ ਲਾਪਤਾ। 

ਅਮਰੀਕਾ ''ਚ ਚਾਕਲੇਟ ਫੈਕਟਰੀ ''ਚ ਹੋਇਆ ਧਮਾਕਾ, 2 ਲੋਕਾਂ ਦੀ ਮੌਤ, 9 ਹੋਏ ਲਾਪਤਾ। 

ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਚਾਕਲੇਟ ਫੈਕਟਰੀ ਵਿਚ ਸ਼ੁੱਕਰਵਾਰ ਸ਼ਾਮ ਨੂੰ ਧਮਾਕਾ ਹੋਣ ਜਾਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਲਾਪਤਾ ਹੋ ਗਏ। ਵੈਸਟ ਰੀਡਿੰਗ ਬੋਰੋ ਪੁਲਸ ਵਿਭਾਗ ਦੇ ਮੁਖੀ ਵੇਨ ਹੋਲਬੇਨ ਨੇ ਵੈਸਟ ਰੀਡਿੰਗ ਸਥਿਤ ਆਰ.ਐੱਮ. ਪਾਲਮਰ ਕਾਰਪੋਰੇਸ਼ਨ ਦੇ ਪਲਾਂਟ ਵਿਚ ਹੋਏ ਧਮਾਕੇ ਵਿਚ 2 ਲੋਕਾਂ ਦੀ ਮੌਤ ਹੋਣ ਅਤੇ ਕਈ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਤੋਂ ਬਾਅਦ 9 ਲੋਕ ਲਾਪਤਾ ਹਨ।

              Image

ਹੋਲਬੇਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਹ ਧਮਾਕਾ ਸ਼ਾਮ 4:57 ਵਜੇ ਹੋਇਆ। ਉਨ੍ਹਾਂ ਦੱਸਿਆ ਕਿ ਇਸ ਕਾਰਨ ਕੰਪਲੈਕਸ ਦੀ ਇਕ ਇਮਾਰਤ ਨਸ਼ਟ ਹੋ ਗਈ ਅਤੇ ਨੇੜੇ ਦੀ ਇਕ ਇਮਾਰਤ ਨੁਕਸਾਨੀ ਗਈ।

             Image

ਧਮਾਕੇ ਕਾਰਨ ਹੁਣ ਕੋਈ ਖ਼ਤਰਾ ਨਹੀਂ ਹੈ ਪਰ ਹੋਲਬੇਨ ਨੇ ਨਿਵਾਸੀਆਂ ਨੂੰ ਫੈਕਟਰੀ ਦੇ ਆਲੇ-ਦੁਆਲੇ ਦੇ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਹੈ। ਹੈਲਥ ਕੇਅਰ ਪ੍ਰੋਵਾਈਡਰ 'ਟਾਵਰ ਹੈਲਥ' ਦੀ ਮਹਿਲਾ ਬੁਲਾਰਾ ਜੇਸਿਕਾ ਬੇਜਲਰ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ 8 ਲੋਕਾਂ ਨੂੰ ਰੀਡਿੰਗ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।