ਲੁਧਿਆਣਾ ਵਿੱਚ  3 ਦੋਸਤਾਂ ਦੀ ਇਕੱਠਿਆਂ ਹੋਈ ਮੌਤ, ਬੇਕਾਬੂ ਹੋ ਕੇ ਛੱਪੜ ਵਿੱਚ ਡਿੱਗੀ ਕਾਰ

ਲੁਧਿਆਣਾ ਵਿੱਚ  3 ਦੋਸਤਾਂ ਦੀ ਇਕੱਠਿਆਂ ਹੋਈ ਮੌਤ, ਬੇਕਾਬੂ ਹੋ ਕੇ ਛੱਪੜ ਵਿੱਚ ਡਿੱਗੀ ਕਾਰ

ਲੁਧਿਆਣਾ ਦੇ ਜਗਰਾਉਂ-ਰਾਏਕੋਟ ਰੋਡ 'ਤੇ ਰਾਤ ਕਰੀਬ 1:15 ਵਜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਇੱਕ ਛੱਪੜ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਤਿੰਨ ਕਰੀਬੀ ਦੋਸਤਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ, ਵਿਸ਼ਾਲ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ। ਕਾਰ ਵਿੱਚ ਸਵਾਰ ਦੋ ਹੋਰ ਵਿਅਕਤੀ ਵਾਲ-ਵਾਲ ਬਚ ਗਏ। ਇਹ ਪੰਜੇ ਵਿਅਕਤੀ ਕਾਰ ਰਾਹੀਂ ਨਕੋਦਰ ਤੋਂ ਦਿੜ੍ਹਬਾ ਵੱਲ ਵਾਪਸ ਆ ਰਹੇ ਸਨ। ਇਹ ਹਾਦਸਾ ਰਾਏਕੋਟ ਦੇ ਨੇੜੇ ਅਤੇ ਜਗਰਾਓਂ ਤੋਂ ਲਗਭਗ 12 ਕਿਲੋਮੀਟਰ ਦੂਰ, ਬਸੀਆਂ ਕਸਬੇ ਨੇੜੇ ਇੱਕ ਛੱਪੜ ਵਿੱਚ ਵਾਪਰਿਆ।

ਬਸੀਆਂ ਪਿੰਡ ਨੇੜੇ ਵਾਪਰੇ ਹਾਦਸੇ ਬਾਰੇ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਬਚਾਅ ਦਲ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਏ। ਪੁਲਿਸ ਨੇ ਛੱਪੜ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।