ਬਿਜਲੀ ਦੇ ਸ਼ਾਰਟ ਸਰਕਟ ਨਾਲ ਭਿਆਨਕ ਹਾਦਸਾ, ਕਈ ਕਿਲੋਮੀਟਰ ਤੱਕ ਫੈਲਿਆ ਜ਼ਹਿਰੀਲੇ ਧੂੰਏਂ ਦਾ ਗੁਬਾਰ

ਬਿਜਲੀ ਦੇ ਸ਼ਾਰਟ ਸਰਕਟ ਨਾਲ ਭਿਆਨਕ ਹਾਦਸਾ, ਕਈ ਕਿਲੋਮੀਟਰ ਤੱਕ ਫੈਲਿਆ ਜ਼ਹਿਰੀਲੇ ਧੂੰਏਂ ਦਾ ਗੁਬਾਰ

ਅੱਜ ਸਵੇਰੇ ਉਦਯੋਗਿਕ ਸ਼ਹਿਰ ਦੇ ਕੰਗਣਵਾਲ ਇਲਾਕੇ ਵਿਚ ਇਕ ਟਾਇਰਾਂ ਦੇ ਗੋਦਾਮ ਵਿਚ ਬਿਜਲੀ ਦੇ ਸ਼ਾਰਟ ਸਰਕਟ ਨੇ ਤਾਂਡਵ ਮਚਾ ਕੇ ਰੱਖ ਦਿੱਤਾ। ਇਸ ਕਾਰਨ ਟਾਇਰਾਂ ਦੇ ਗੋਦਾਮ ਵਿਚ ਰੱਖਿਆ ਸਕ੍ਰੈਪ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਕੁਝ ਹੀ ਸਮੇਂ ਵਿਚ ਅੱਗ ਦੀਆਂ ਭਿਆਨਕ ਲਪਟਾਂ ਨੇ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿਚ ਲੈ ਲਿਆ। 

ਅਸਮਾਨ ਨੂੰ ਛੂਹਦੀਆਂ ਭਿਆਨਕ ਲਪਟਾਂ ਅਤੇ ਕਈ ਕਿਲੋਮੀਟਰ ਤੱਕ ਫੈਲੇ ਜ਼ਹਿਰੀਲੇ ਕਾਲੇ ਧੂੰਏਂ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਲੋਕ ਡਰ ਦੇ ਮਾਰੇ ਗਲੀਆਂ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਘਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਚਿਹਰਿਆਂ 'ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ।