- Updated: September 29, 2026 08:22 PM
ਐੱਸ.ਆਈ. ਬਲਬੀਰ ਸਿੰਘ, ਮੁੱਖ ਅਫਸਰ ਥਾਣਾ ਸ਼ਿਮਲਾਪੁਰੀ, ਲੁਧਿਆਣਾ ਦੀ ਅਗਵਾਈ ਹੇਠ ਏ.ਐਸ.ਆਈ. ਅਵਤਾਰ ਸਿੰਘ, ਇੰਚਾਰਜ ਪੁਲਸ ਚੌਕੀ ਬਸੰਤ ਪਾਰਕ, ਲੁਧਿਆਣਾ ਸਮੇਤ ਪੁਲਸ ਟੀਮ ਵੱਲੋਂ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਕਵਾਲਟੀ ਚੌਕ, ਲੁਧਿਆਣਾ ਤੋਂ ਇੱਕ ਨਜਾਇਜ਼ ਦੇਸੀ ਪਿਸਟਲ .32 ਬੋਰ ਸਮੇਤ 3 ਰੌਂਦਾਂ ਦੇ ਕਾਬੂ ਕੀਤਾ ਗਿਆ।
ਇਸ ਸਬੰਧੀ ਮੁਕੱਦਮ ਥਾਣਾ ਸ਼ਿਮਲਾਪੁਰੀ, ਲੁਧਿਆਣਾ ਵਿਖੇ ਦਰਜ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਯੋਗੇਸ਼ ਰਾਵਤ ਉਰਫ਼ ਰੋਹਨ ਪੁੱਤਰ ਪਸੂਰਾਮ ਵਾਸੀ ਗਲੀ ਨੰਬਰ 03, ਬਾਗੀ ਸਟੈਂਡ, ਨੇੜੇ ਬਾਬਾ ਨੰਦ ਸਿੰਘ ਸਕੂਲ, ਡਾਬਾ, ਲੁਧਿਆਣਾ ਵਜੋਂ ਹੋਈ ਹੈ।
ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਦਾ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਮੁਕੱਦਮਾ ਨੰਬਰ 189 ਮਿਤੀ 28.09.2026, ਜੁਰਮ 115(2), 126(2), 351(2), 109 ਬੀ.ਐਨ.ਐਸ. ਅਤੇ 25-54-59 ਆਰਮਜ਼ ਐਕਟ, ਥਾਣਾ ਸ਼ਿਮਲਾਪੁਰੀ, ਲੁਧਿਆਣਾ ਵਿੱਚ ਵੀ ਕਾਰਵਾਈ ਕਰਦਿਆਂ 1 ਦੇਸੀ ਪਿਸਟਲ .32 ਬੋਰ ਸਮੇਤ 02 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ।