ਧਰਮ ਨੂੰ ਲੈ ਕੇ ਵਿਵਾਦ ’ਤੇ ਧੀਰੇਂਦਰ ਸ਼ਾਸਤਰੀ ਦਾ ਸਪਸ਼ਟੀਕਰਨ, ਪੰਜਾਬ ਸਰਕਾਰ ਦੀ ਕੀਤੀ ਤਾਰੀਫ਼

ਧਰਮ ਨੂੰ ਲੈ ਕੇ ਵਿਵਾਦ ’ਤੇ ਧੀਰੇਂਦਰ ਸ਼ਾਸਤਰੀ ਦਾ ਸਪਸ਼ਟੀਕਰਨ, ਪੰਜਾਬ ਸਰਕਾਰ ਦੀ ਕੀਤੀ ਤਾਰੀਫ਼

ਪੰਡਤ ਧੀਰੇਂਦਰ ਸ਼ਾਸਤਰੀ ਵੱਲੋਂ ਲੁਧਿਆਣਾ ਵਿੱਚ ਕਥਾ ਦੌਰਾਨ ਕੀਤੀਆਂ ਗਈਆਂ ਕੁਝ ਟਿੱਪਣੀਆਂ ‘ਤੇ ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਟਿੱਪਣੀਆਂ ‘ਤੇ ਇਤਰਾਜ਼ ਜਤਾਇਆ ਹੈ। ਇਸ ਬਾਰੇ ਮੀਡੀਆ ਵੱਲੋਂ ਸਵਾਲ ਪੁੱਛਣ ‘ਤੇ ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਿਆ ਹੈ।

ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਮੈਂ ਕਿਸੇ ਧਰਮ ਦੇ ਖ਼ਿਲਾਫ਼ ਨਹੀਂ ਬੋਲਿਆ, ਮੈਂ ਕਿਸੇ ਵੀ ਧਰਮ ਤੇ ਪ੍ਰੰਪਰਾ ਦੇ ਖ਼ਿਲਾਫ਼ ਨਹੀਂ ਹਾਂ ਮੈਂ ਉਨ੍ਹਾਂ ਗੱਲਾਂ ਦੇ ਖ਼ਿਲਾਫ਼ ਹਾਂ ਜਿਸ ਕਰਕੇ ਧਰਮ ਪਰਿਵਰਤਨ ਹੁੰਦਾ ਹੈ ਤੇ ਦੇਸ਼ ਦਾ ਮਾਹੌਲ ਖਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਸਿੱਧਾ ਤੇ ਸਾਫ ਹੈ “ਜਗੋ ਤੇ ਜਗਾਓ”। ਦੇਸ਼ ਦਾ ਹਰ ਵਿਅਕਤੀ ‘ਏਕ’ ਹੋਵੇਗਾ ਤਾਂ ‘ਨੇਕ’ ਹੋਵੇਗਾ।

Image

ਉਨ੍ਹਾਂ ਕਿਹਾ ਕਿ ਮੈਂ ਸਿਰਫ ਸਿੱਧਾ ਕਿਹਾ ਕਿ ਸਾਡੇ ਸਨਾਤਨੀ ਸਿੱਖ ਭਰਾਵਾਂ ਨੂੰ ਮੰਦਰਾਂ ਤੇ ਗੁਰਦੁਆਰਿਆਂ ਤੋਂ ਇਲਾਵਾ ਕਿਤੇ ਹੋਰ ਦਰਬਾਰਾਂ ਵਿਚ ਜਾਣ ਦੀ ਲੋੜ ਨਹੀਂ। ਇਹ ਗੱਲ ਬੋਲਣਾ ਗਲਤ ਨਹੀਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਗਲਤ ਨਹੀਂ ਹੈ ਪਰ ਜੋ ਧਰਮ ਪਰਿਵਰਤਨ ਕਰਾ ਰਹੇ ਹਨ ਉਹ ਗਲਤ ਏ।

ਇਸ ਦੌਰਾਨ ਧੀਰੇਂਦਰ ਸ਼ਾਸਤਰੀ ਨੇ ਪੰਜਾਬ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ਼ ਚੰਗੀ ਮੁਹਿੰਮ ਚਲਾ ਰਹੀ ਹੈ, ਅਸੀਂ ਚਾਹੁੰਦੇ ਹਾਂ ਕਿ ਨਸ਼ਾ ਖਤਮ ਹੋਵੇ ਤੇ ਧਰਮ ਪਰਿਵਰਤਨ ਵੀ ਨਾ ਹੋਵੇ।

ਦੱਸ ਦੇਈਏ ਕਿ ਦੱਸ ਦੇਈਏ ਕਿ ਧੀਰੇਂਦਰ ਸ਼ਾਸਤਰੀ ਲੁਧਿਆਣਾ ਵਿੱਚ ਪੰਜ ਦਿਨਾਂ ਦੀ ਸ਼੍ਰੀ ਹਨੂੰਮਾਨ ਕਥਾ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਥਿਤ ਤੌਰ ‘ਤੇ ਇਸਲਾਮ ਧਰਮ ਬਾਰੇ ਕੁਝ ਟਿੱਪਣੀਆਂ ਕੀਤੀਆਂ। ਸ਼ਾਹੀ ਇਮਾਮ ਨੇ ਮੰਗ ਕੀਤੀ ਹੈ ਕਿ ਸ਼ਾਸਤਰੀ ਇਸਲਾਮ ਧਰਮ ਖਿਲਾਫ ਬੋਲੇ ਸ਼ਬਦਾਂ ਨੂੰ ਤੁਰੰਤ ਵਾਪਸ ਲੈਣ ਨਹੀਂ ਤਾਂ ਅਸੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।