ਲਾਰੈਂਸ ਦਾ ਸਾਥੀ ਜਿਸ ਨੇ ਦੀਪਕ ਟੀਨੂੰ ਦੀ ਫਰਾਰ ਹੋਣ ਵਿਚ ਕੀਤੀ ਮਦਦ ,ਹੋਇਆ ਕਾਬੂ; ਨਸ਼ੇ ਦੇ ਮਾਮਲੇ ਵਿਚ ਹੋਈ ਕਾਰਵਾਈ

ਲਾਰੈਂਸ ਦਾ ਸਾਥੀ ਜਿਸ ਨੇ ਦੀਪਕ ਟੀਨੂੰ ਦੀ ਫਰਾਰ ਹੋਣ ਵਿਚ ਕੀਤੀ ਮਦਦ ,ਹੋਇਆ ਕਾਬੂ; ਨਸ਼ੇ ਦੇ ਮਾਮਲੇ ਵਿਚ ਹੋਈ ਕਾਰਵਾਈ

ਲੁਧਿਆਣਾ ਵਿਚ ਐਸਟੀਐਫ ਦੀ ਟੀਮ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਲਾਰੈਂਸ ਗੈਂਗ ਦੇ ਖਾਸ ਸਰਗਨਾ ਦੀਪਕ ਕੁਮਾਰ ਟੀਨੂੰ ਦੀ ਫਰਾਰ ਹੋਣ ਵਿਚ ਮਦਦ ਕਰਨ ਵਾਲੇ ਰਾਜਿੰਦਰ ਸਿੰਘ ਉਰਫ਼ ਗੋਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਰਾ ਲੋਕਾਂ ਦੇ ਘਰਾਂ ਵਿਚ ਬਿਜਲੀ ਫਿਟਿੰਗ ਦਾ ਕੰਮ ਕਰਦਾ ਹੈ। ਉਹ ਪਿਛਲੇ 4 ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਗੋਰਾ ਨੇ ਟੀਨੂੰ ਨੂੰ ਭੱਜਣ ਵਿਚ ਮਦਦ ਕੀਤੀ ਸੀ। ਉਹ 4 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਲੁਧਿਆਣਾ ਜੇਲ ਤੋਂ ਆਇਆ ਸੀ।

ਜਾਣਕਾਰੀ ਦਿੰਦਿਆਂ ਡੀਐਸਪੀ ਅਜੇ ਕੁਮਾਰ ਅਤੇ ਇੰਚਾਰਜ ਹਰਬੰਸ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਲੀ ਨੰਬਰ 14 ਨਿਊ ਸ਼ਿਮਲਾਪੁਰੀ ਦਾ ਰਹਿਣ ਵਾਲਾ ਨੀਰਜ ਕੁਮਾਰ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਸ ਦਾ ਇਕ ਦੋਸਤ ਰਾਜਿੰਦਰ ਗੋਰਾ ਵੀ ਮਦਦਗਾਰ ਹੈ।

ਪੁਲਿਸ ਟੀਮ ਨੇ ਨੀਰਜ ਨੂੰ ਉਸ ਦੇ ਘਰ ਵੱਲ ਜਾਂਦੇ ਸਮੇਂ ਗਿੱਲ ਰੋਡ ’ਤੇ ਚੈਕਿੰਗ ਲਈ ਰੋਕਿਆ। ਜਦੋਂ ਉਸ ਦੀ ਸਕੂਟੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 760 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੀਰਜ ਨੇ ਪੁੱਛਗਿੱਛ ਦੌਰਾਨ ਗੋਰਾ ਦਾ ਨਾਂ ਬੋਲਿਆ। ਗੋਰਾ ਪਿੰਡ ਮਹਿਮੂਦਪੁਰ ਦਾ ਰਹਿਣ ਵਾਲਾ ਹੈ। ਗੋਰਾ ਦੇ ਲਾਰੈਂਸ ਗੈਂਗ ਨਾਲ ਸਬੰਧ ਹਨ। ਮੁਲਜ਼ਮ ਨੀਰਜ ਕੁਮਾਰ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋ ਕੇਸ ਦਰਜ ਹਨ।