ਬਿਕਰਮ ਮਜੀਠੀਆ ਬਾਈਕ ਰਾਈਡਿੰਗ ਕਰ ਪਹੁੰਚੇ ਵਿਸ਼ਵ ਦੇ ਸਭ ਤੋਂ ਉੱਚੇ ਡਾਕਘਰ,ਤਸਵੀਰਾਂ ਕੀਤੀਆਂ ਸਾਂਝੀਆਂ 

ਬਿਕਰਮ ਮਜੀਠੀਆ ਬਾਈਕ ਰਾਈਡਿੰਗ ਕਰ ਪਹੁੰਚੇ ਵਿਸ਼ਵ ਦੇ ਸਭ ਤੋਂ ਉੱਚੇ ਡਾਕਘਰ,ਤਸਵੀਰਾਂ ਕੀਤੀਆਂ ਸਾਂਝੀਆਂ 

ਅਕਾਲੀ ਆਗੂ ਬਿਕਰਮ ਮਜੀਠੀਆ ਦਾ ਸਿਆਸਤਦਾਨ ਤੋਂ ਹੱਟ ਕੇ ਹੁਣ ਵੱਖਰਾ ਰੂਪ ਨਜ਼ਰ ਆਇਆ ਹੈ। ਉਹ ਰੂਪ ਹੈ ਬਾਈਕ ਰਾਈਡਰ ਦਾ। ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਆਪਣੀ ਬਾਈਕ ਰਾਈਡਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਦੇ ਸਾਹਮਣੇ ਨਜ਼ਰ ਆ ਰਹੇ ਹਨ।ਇਸ ਮੌਕੇ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਨਾਲ ਇਸ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪੋਸਟ ਸਾਂਝੀ ਕਰਦਿਆਂ ਮਜੀਠੀਆ ਨੇ ਲਿਖਿਆ 'ਪੰਜਾਬ ਤੋਂ ਬਾਈਕ ਰਾਈਡਿੰਗ ਰਾਹੀਂ ਪਹਾੜੀ ਇਲਾਕੇ ਦੀ ਯਾਤਰਾ ਕਰਦਿਆਂ ਅੱਜ ਵਿਸ਼ਵ ਦੇ ਸਭ ਤੋਂ ਵੱਧ ਉਚਾਈ ਵਾਲੇ ਪੋਸਟ ਆਫ਼ਿਸ ਹਿੱਕਮ 'ਤੇ ਪਹੁੰਚ ਕੇ ਸਮੁੱਚੀ ਯਾਤਰਾ ਦੀ ਮੰਜ਼ਿਲ 'ਤੇ ਪਹੁੰਚਣ ਦਾ ਅਹਿਸਾਸ ਹੋਇਆ।' 

                          Image

ਮਜੀਠੀਆ ਨੇ ਆਖਿਆ ਕਿ 'ਬਹੁਤ ਦੇਰ ਬਾਅਦ ਅਜਿਹੀ ਯਾਤਰਾ ਕਰਦਿਆਂ ਕੁਦਰਤੀ ਨਜ਼ਾਰਿਆਂ ਨੂੰ ਨੇੜੇ ਤੋਂ ਦੇਖ ਕੇ ਕੁਦਰਤ ਦੀ ਇਲਾਹੀ ਸੁੰਦਰਤਾ ਅਤੇ ਵਿਸ਼ਾਲਤਾ ਦਾ ਆਨੰਦ ਮਾਨਣਾ ਨਿਚਸੇ ਹੀ ਬੇਮਿਸਾਲ ਅਤੇ ਲਾਜਵਾਬ ਹੈ। ਨੌਜਵਾਨਾਂ ਨੂੰ ਅਜਿਹੀਆਂ ਯਾਤਰਾਵਾਂ ਦੁਆਰਾ ਜੀਵਨ ਵਿੱਚ ਰੁਮਾਂਚਕਤਾ ਭਰਦੇ ਰਹਿਣਾ ਚਾਹੀਦਾ ਹੈ। 

                           Image

ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਉੱਚਾ ਡਾਕਘਰ ਹਿਮਾਚਲ ਪ੍ਰਦੇਸ਼ ਦੇ ਸਪਿਤੀ ਵਿੱਚ ਹਿੱਕਮ ਪਿੰਡ ਵਿੱਚ ਸਥਿਤ ਹੈ। 14567 ਫੁੱਟ ਯਾਨੀ 4440 ਮੀਟਰ ਦੀ ਉਚਾਈ ‘ਤੇ ਜਿੱਥੇ ਸਾਹ ਲੈਣ ਲਈ ਵੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਇਹ ਡਾਕਘਰ 1983 ਤੋਂ ਦੂਰ-ਦੁਰਾਡੇ ਪਿੰਡਾਂ ਤੱਕ ਚਿੱਠੀਆਂ ਪਹੁੰਚਾ ਰਿਹਾ ਹੈ।ਹਿੱਕਮ ਪਿੰਡ ਦਾ ਇਹ ਡਾਕਘਰ 14,567 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਦੁਨੀਆ ਦਾ ਸਭ ਤੋਂ ਉੱਚਾ ਡਾਕਘਰ ਹੁਣ ਬਦਲ ਗਿਆ ਹੈ। ਹੁਣ ਤੱਕ ਇਹ ਡਾਕਘਰ ਕੱਚੇ ਮਕਾਨ ਵਿੱਚ ਚੱਲਦਾ ਸੀ ਪਰ ਹੁਣ ਇਸ ਡਾਕਘਰ ਲਈ ਖ਼ਾਸ ਦਫ਼ਤਰ ਬਣਾਇਆ ਗਿਆ ਹੈ।ਇਥੇ ਦਾ ਦਫਤਰ ਵੀ ਲੈਟਰ ਬਾਕਸ ਦੇ ਆਕਾਰ ਦਾ ਬਣਿਆ ਹੋਇਆ ਹੈ। ਇਹ ਲੈਟਰ ਬਾਕਸ ਦੇ ਆਕਾਰ ਦਾ ਡਾਕਘਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਲੋਕ ਇਥੇ ਪਹੁੰਚ ਕੇ ਆਪਣੀਆਂ ਤਸਵੀਰਾਂ ਖਿੱਚਦੇ ਹਨ।