ਨਿਹੰਗ ਬਾਣੇ ''ਚ ਆਏ ਹਮਲਾਵਰਾਂ ਨੇ ਜਲੰਧਰ ''ਚ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25 ਰਾਊਂਡ ਫਾਇਰਿੰਗ ਕੀਤੀ

ਨਿਹੰਗ ਬਾਣੇ ''ਚ ਆਏ ਹਮਲਾਵਰਾਂ ਨੇ ਜਲੰਧਰ ''ਚ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25 ਰਾਊਂਡ ਫਾਇਰਿੰਗ ਕੀਤੀ

ਮਹਾਨਗਰ ਜਲੰਧਰ ਵਿਚ ਗੋਲ਼ੀਆਂ ਚੱਲਣ ਦੀਆਂ ਵਾਰਾਦਾਤਾਂ ਵੱਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਰਤਨ ਨਗਰ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਤਾਬੜਤੋੜ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਇਹ ਗੋਲ਼ੀਆਂ ਇਕ ਨਿਹੰਗ ਬਾਣੇ 'ਚ ਵਿਅਕਤੀਆਂ ਨੇ ਚਲਾਈਆਂ ਹਨ। ਅਮਰਜੀਤ ਸਿੰਘ ਨਾਮ ਦੇ ਇਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਹੁਲ 'ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਕਰੀਬ 25 ਗੋਲ਼ੀਆਂ ਚਲਾਈਆਂ ਗਈਆਂ ਹਨ।

                                         Image

ਹਮਲਾਵਰਾਂ ਨੇ ਆਰੀਆ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੇ ਪੁੱਤਰ ਰਾਹੁਲ 'ਤੇ ਘਾਤ ਲਗਾ ਕੇ ਗੋਲ਼ੀਆਂ ਚਲਾਈਆਂ। ਇਕ ਗੋਲੀ ਰਾਹੁਲ ਦੇ ਪੇਟ ਵਿੱਚ ਲੱਗੀ, ਜਿਸ ਕਾਰਨ ਉਹ ਖ਼ੂਨ ਨਾਲ ਲਥਪਥ ਡਿੱਗ ਪਿਆ ਅਤੇ ਹਮਲਾਵਰ ਭੱਜ ਗਏ। ਘਟਨਾ ਦੀ ਸੂਚਨਾ ਪਾ ਕੇ ਬਸਤੀ ਬਾਵਾ ਖੇਲ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਪਰ ਘਟਨਾ ਵਾਲਾ ਇਲਾਕਾ ਥਾਣਾ 1 ਦੇ ਅਧੀਨ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲ਼ੀਬਾਰੀ ਰਾਜ ਨਗਰ 'ਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਨੂੰ ਲੈ ਕੇ ਹੋਈ ਦੁਸ਼ਮਣੀ ਨਾਲ ਸਬੰਧਤ ਹੈ। ਰਾਹੁਲ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।