ChatGPT ਨੂੰ ਟੱਕਰ ਦੇਣ ਲਈ ਜ਼ੁਕਰਬਰਗ ਨੇ ਬਣਾਈ ਆਪਣੀ ‘ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀ’

ChatGPT ਨੂੰ ਟੱਕਰ ਦੇਣ ਲਈ ਜ਼ੁਕਰਬਰਗ ਨੇ ਬਣਾਈ ਆਪਣੀ ‘ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀ’

ਫੇਸਬੁੱਕ ਦੀ ਮੂਲ ਕੰਪਨੀ ਮੇਟਾ ਪਲੇਟਫਾਰਮਸ ਨੇ ਟਵਿਟਰ ਨੂੰ ਟੱਕਰ ਦਿੰਦੇ ਹੋਏ ਆਪਣਾ ‘ਥਰੈਡਸ’ ਸੋਸ਼ਲ ਮੀਡੀਆ ਮੰਚ ਬਣਾਉਣ ਤੋਂ ਬਾਅਦ ਹੁਣ ਇਕ ਹੋਰ ਧਮਾਕਾ ਕੀਤਾ ਹੈ। ਮੇਟਾ ਨੇ ਹੁਣ ਚੈਟ ਜੀ. ਪੀ. ਟੀ. ਅਤੇ ਗੂਗਲ ਦੇ ‘ਬਾਰਡ’ ਨੂੰ ਟੱਕਰ ਦਿੰਦੇ ਹੋਏ ਆਪਣਾ ਖੁਦ ਦੀ ‘ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀ’ ਬਣਾ ਲਈ ਹੈ। ਇਹ ਨਵੀਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਪ੍ਰਣਾਲੀ ਇਕ ਵੱਖ ਦ੍ਰਿਸ਼ਟੀਕੋਣ ਅਪਨਾ ਰਹੀ ਹੈ। ਮੇਟਾ ਇਸ ਨੂੰ ਸਾਰਿਆਂ ਨੂੰ ਮੁਫਤ ਪ੍ਰਦਾਨ ਕਰੇਗੀ।

               Image

ਮੇਟਾ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਨੇ ਏ. ਆਈ. ਭਾਸ਼ਾ ਦੇ ਆਪਣੇ ਵੱਡੇ ਮਾਡਲ ਦੀ ਅਗਲੀ ਪੀੜ੍ਹੀ ਪੇਸ਼ ਕਰਨ ਲਈ ਮਾਈਕ੍ਰੋਸਾਫਟ ਨਾਲ ਭਾਈਵਾਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਟਾ ਇਸ ਨਵੀਂ ਏ. ਆਈ. ਤਕਨਾਲੋਜੀ, ਜਿਸ ਨੂੰ ‘ਐੱਲ. ਐੱਲ. ਏ. ਐੱਮ. ਏ.-2’ (ਲਾਮਾ-2) ਨਾਂ ਦਿੱਤਾ ਗਿਆ ਹੈ, ਨੂੰ ਖੋਜ ਅਤੇ ਵਪਾਰਕ ਵਰਤੋਂ ਲਈ ਮੁਫਤ ਮੁਹੱਈਆ ਕਰਾਏਗੀ।

ਜ਼ੁਕਰਬਰਗ ਨੇ ਕਿਹਾ ਕਿ ਲੋਕ ਮੇਟਾ ਦੇ ਨਵੇਂ ਏ. ਆਈ. ਮਾਡਲ ਨੂੰ ਸਿੱਧੇ ਜਾਂ ਹਿੱਸੇਦਾਰੀ ਦੇ ਮਾਧਿਅਮ ਨਾਲ ਡਾਊਨਲੋਡ ਕਰ ਸਕਦੇ ਹਨ, ਜੋ ਉਨ੍ਹਾਂ ਨੂੰ ਮਾਈਕ੍ਰੋਸਾਫਟ ਦੇ ਕਲਾਊਡ ਪਲੇਟਫਾਰਮ ‘ਏਜਿਓਰ’ ’ਤੇ ਮਾਈਕ੍ਰੋਸਾਫਟ ਦੇ ਸੁਰੱਖਿਆ ਅਤੇ ਸਮੱਗਰੀ ਟੂਲ ਨਾਲ ਉਪਲੱਬਧ ਕਰਾਉਂਦੀ ਹੈ। ਉਸ ਹਿੱਸੇਦਾਰੀ ਦੀਆਂ ਵਿੱਤੀ ਸ਼ਰਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ।