ਪੰਜਾਬ ''ਚ ਕੁੜੀ ਨਾਲ ਹੋਇਆ ਗੈਂਗਰੇਪ, ਗਰਭਵਤੀ ਹੋਣ ਤੋਂ ਬਾਅਦ ਹੋਇਆ ਖੁਲਾਸਾ

ਪੰਜਾਬ ''ਚ ਕੁੜੀ ਨਾਲ ਹੋਇਆ ਗੈਂਗਰੇਪ, ਗਰਭਵਤੀ ਹੋਣ ਤੋਂ ਬਾਅਦ ਹੋਇਆ ਖੁਲਾਸਾ

ਨਾਬਾਲਗਾ ਨਾਲ ਗੈਂਗ ਰੇਪ ਕਰਕੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਸਨੌਰ ਦੀ ਪੁਲਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਅਕਤੀਆਂ ਖਿਲਾਫ ਕੇਸ ਕੀਤਾ ਗਿਆ ਹੈ, ਉਨ੍ਹਾਂ ਵਿਚ ਗੁਰਸੇਵਕ ਸਿੰਘ, ਜਸ਼ਨ ਸਿੰਘ, ਗੁਰਪ੍ਰੀਤ ਸਿੰਘ , ਕਰਨ ਸਿੰਘ ਸ਼ਾਮਲ ਹਨ, ਜਿਨ੍ਹਾਂ ਖਿਲਾਫ ਪੁਲਸ ਨੇ 70(2), 351(2) ਬੀ. ਐੱਨ. ਐੱਸ. ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਕੇਸ ਦਰਜ ਕੀਤਾ ਹੈ। ਲੜਕੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ 16 ਸਾਲ ਹੈ ਅਤੇ ਉਹ ਆਪਣੇ ਦੂਜੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਕਾਫੀ ਪਰੇਸ਼ਾਨ ਚੱਲ ਰਹੀ ਸੀ।

ਕਾਫੀ ਪੁੱਛਗਿੱਛ ਕਰਨ ਤੋਂ ਬਾਅਦ ਉਸ ਦੀ ਲੜਕੀ ਨੇ ਦੱਸਿਆ ਕਿ ਜਨਵਰੀ ਦੇ ਮਹੀਨੇ ਵਿਚ ਉਹ ਸ਼ਾਮ ਨੂੰ 6 ਵਜੇ ਘਰ ਤੋਂ ਕੁੱਝ ਲੈਣ ਲਈ ਡੇਅਰੀ ’ਤੇ ਜਾ ਰਹੇ ਸੀ ਤਾਂ ਉਥੇ ਉਕਤ ਵਿਅਕਤੀ ਦੋ ਮੋਟਰਸਾਈਕਲਾਂ ’ਤੇ ਆਏ ਅਤੇ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਪਿੰਡ ਦੇ ਨਾਲ ਲੱਗਦੀ ਨਹਿਰ ’ਤੇ ਲੈ ਗਏ, ਜਿੱਥੇ ਸਾਰਿਆਂ ਨੇ ਵਾਰੋ-ਵਾਰੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਅਗਲੇ ਦਿਨ ਸਵੇਰੇ 5 ਵਜੇ ਉਸ ਨੂੰ ਘਰ ਦੇ ਕੋਲ ਛੱਡ ਕੇ ਚਲੇ ਗਏ। ਇਸ ਗੈਂਗ ਰੇਪ ਦੇ ਕਾਰਨ ਲੜਕੀ ਗਰਭਵਤੀ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।