ਮਿਗ-29 ਕੇ ਲੜਾਕੂ ਜਹਾਜ਼ ਦੀ INS ਵਿਕ੍ਰਾਂਤ ’ਤੇ ਪਹਿਲੀ ਨਾਈਟ ਲੈਂਡਿੰਗ, ਸਮੁੰਦਰੀ ਫੌਜ ਨੇ ਦੱਸਿਆ ‘ਇਤਿਹਾਸਕ ਉਪਲੱਬਧੀ’

ਮਿਗ-29 ਕੇ ਲੜਾਕੂ ਜਹਾਜ਼ ਦੀ INS ਵਿਕ੍ਰਾਂਤ ’ਤੇ ਪਹਿਲੀ ਨਾਈਟ ਲੈਂਡਿੰਗ, ਸਮੁੰਦਰੀ ਫੌਜ ਨੇ ਦੱਸਿਆ ‘ਇਤਿਹਾਸਕ ਉਪਲੱਬਧੀ’

ਮਿਗ-29 ਕੇ. ਲੜਾਕੂ ਜਹਾਜ਼ ਸਵਦੇਸ਼ੀ ਤੌਰ ’ਤੇ ਬਣਾਏ ਏਅਰਕ੍ਰਾਫਟ ਕਰੀਅਰ ਆਈ. ਐੱਨ. ਐੱਸ. ਵਿਕ੍ਰਾਂਤ ’ਤੇ ਰਾਤ ਸਮੇਂ ਪਹਿਲੀ ਵਾਰ ਉੱਤਰਿਆ, ਜਿਸ ਨੂੰ ਭਾਰਤੀ ਸਮੁੰਦਰੀ ਫੌਜ ਨੇ ‘ਇਤਿਹਾਸਕ ਉਪਲੱਬਧੀ’ ਦੱਸਿਆ ਹੈ।

ਸਮੁੰਦਰੀ ਫੌਜ ਨੇ ਕਿਹਾ ਕਿ ਇਸ ‘ਚੁਣੌਤੀਪੂਰਨ’ ‘ਨਾਈਟ ਲੈਂਡਿੰਗ’ ਟ੍ਰਾਇਲ ਰਾਹੀਂ ਆਈ. ਐੱਨ. ਐੱਸ. ਵਿਕਰਾਂਤ ਦੇ ਚਾਲਕ ਦਲ ਅਤੇ ਸਮੁੰਦਰੀ ਫੌਜ ਦੇ ਪਾਇਲਟਾਂ ਦੇ ਸੰਕਲਪ, ਹੁਨਰ ਅਤੇ ਪੇਸ਼ੇਵਰ ਅੰਦਾਜ਼ ਦਾ ਪ੍ਰਦਰਸ਼ਨ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਉਪਲੱਬਧੀ ਬੁੱਧਵਾਰ ਰਾਤ ਨੂੰ ਹਾਸਲ ਕੀਤੀ ਗਈ, ਜਦੋਂ ਜਹਾਜ ਅਰਬ ਸਾਗਰ ’ਚ ਸੀ।

ਭਾਰਤੀ ਸਮੁੰਦਰੀ ਫੌਜ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, ‘‘ਭਾਰਤੀ ਸਮੁੰਦਰੀ ਫੌਜ ਨੇ ਇਕ ਹੋਰ ਇਤਿਹਾਸਕ ਉਪਲੱਬਧੀ ਹਾਸਲ ਕੀਤੀ ਹੈ। ਇਹ ਸਮੁੰਦਰੀ ਫੌਜ ਦੇ ਆਤਮਨਿਰਭਰਤਾ ਵੱਲ ਵਧਣ ਦਾ ਸੰਕੇਤ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਈ. ਐੱਨ. ਐੱਸ. ਵਿਕ੍ਰਾਂਤ ’ਤੇ ਮਿਗ-29 ਕੇ. ਨੂੰ ਪਹਿਲੀ ਵਾਰ ਸਫਲਤਾਪੂਰਵਕ ਰਾਤ ਦੇ ਸਮੇਂ ਉਤਾਰੇ ਜਾਣ ’ਤੇ ਭਾਰਤੀ ਸਮੁੰਦਰੀ ਨੂੰ ਵਧਾਈ ਦਿੱਤੀ।