- Updated: March 13, 2023 11:34 AM
ਮਾਨ ਸਰਕਾਰ ਦੀ ਕੈਬਨਿਟ ਇੱਕ ਹੋਰ ਮੰਤਰੀ ਵਿਆਹ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੰਤਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਡਾ. ਜੋਤੀ ਯਾਦਵ ਨੂੰ ਆਪਣਾ ਜੀਵਨਸਾਥੀ ਬਣਾਉਣਗੇ। ਡਾ. ਜੋਤੀ ਯਾਦਵ ਇਸ ਵੇਲੇ ਐਸਪੀ ਹੈੱਡਕੁਆਰਟਰ ਮਾਨਸਾ ਵਜੋਂ ਤਾਇਨਾਤ ਹਨ।

‘ਆਪ’ ਦੇ ਸੂਤਰਾਂ ਅਨੁਸਾਰ ਉਨ੍ਹਾਂ ਦੀ ਰੋਕਾ ਰਸਮ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਉਹ ਅਗਲੇ 10 ਤੋਂ 15 ਦਿਨਾਂ ਵਿੱਚ ਆਈਪੀਐਸ ਅਧਿਕਾਰੀ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਮੰਤਰੀ ਹਰਜੋਤ ਬੈਂਸ ਦੇ ਵਿਆਹ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਮੰਤਰੀ ਮਾਰਚ ਮਹੀਨੇ ਵਿੱਚ ਹੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਆਹ ਰਚਾਉਣਗੇ। ਦੱਸਿਆ ਜਾ ਰਿਹਾ ਹੈ ਕਿ ਵਿਆਹ ਸਾਦੇ ਢੰਗ ਨਾਲ ਕੀਤਾ ਜਾਏਗਾ।
ਪਤਾ ਲੱਗਾ ਹੈ ਕਿ ਮਾਰਚ ਮਹੀਨੇ ਦੀ 25-26 ਤਰੀਕ ਨੂੰ ਹੋਣਾ ਤੈਅ ਹੋਇਆ ਹੈ। ਦੱਸ ਦੇਈਏ ਕਿ ਮੰਤਰੀ ਬੈਂਸ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਿੱਚ ਸਕੂਲ ਤੇ ਉਚੇਰੀ ਸਿੱਖਿਆ ਦਾ ਵਿਭਾਗ ਸੰਭਾਲ ਰਹੇ ਹਨ।