SHO ਅਮਨਜੋਤ ਕੌਰ ਦਾ ਹਾਲ ਜਾਨਣ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਅੰਮ੍ਰਿਤਸਰ ਹਸਪਤਾਲ

SHO ਅਮਨਜੋਤ ਕੌਰ ਦਾ ਹਾਲ ਜਾਨਣ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਅੰਮ੍ਰਿਤਸਰ ਹਸਪਤਾਲ

ਅੱਜ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਐਸਐਚਓ ਦਾ ਹਾਲ ਜਾਨਣ ਲਈ ਪਹੁੰਚੇ। ਇਸ ਮੌਕੇ ’ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਮਨਜੋਤ ਕੌਰ ਵੱਲੋਂ ਸ਼ਰਾਰਤੀ ਅਨਸਰਾਂ ਦਾ ਬੜੀ ਬਹਾਦਰੀ ਦੇ ਨਾਲ ਸਾਹਮਣਾ ਕੀਤਾ ਗਿਆ ਹੈ।

ਇਸ ਕਰਕੇ 15 ਅਗਸਤ ਨੂੰ ਅਮਨਜੋਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੋਲ ਸਿਫਾਰਸ਼ ਭੇਜ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਪੰਜਾਬ ਦੀਆਂ ਧੀਆਂ ਬਹੁਤ ਬਹਾਦਰ ਹਨ ਅਤੇ ਪੁਲਿਸ ਦੇ ਕਈ ਉੱਚੇ ਰੈਂਕਾਂ ਦੇ ਉੱਪਰ ਆਪਣਾ ਫਰਜ਼ ਪੂਰੀ ਅਤੇ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾ ਰਹੀਆਂ ਹਨ।

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਵੇਰਕਾ ਥਾਣੇ ਦੀ SHO ਅਮਨਜੋਤ ਕੌਰ ’ਤੇ ਨਾਕੇ ਦੌਰਾਨ ਹਮਲੇ ’ਚ ਗੰਭੀਰ ਜ਼ਖਮੀ ਹੋ ਗਈ ਸੀ। ਕੁਝ ਲੋਕਾਂ ਨੇ ਦਾਤਰਾਂ ਨਾਲ ਐਸਐਚਓ ਅਮਨਜੋਤ ਕੌਰ ਉਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਐਸਐਚਓ ਗੰਭੀਰ ਜ਼ਖ਼ਮੀ ਹੋ ਗਈ।