ਲਾਪਤਾ ਭਾਰਤੀ ਵਿਦਿਆਰਥਣ ਅਮਰੀਕਾ ''ਚ  ਮਿਲੀ ਸੁਰੱਖਿਅਤ, ਜਾਰੀ ਹੋਇਆ ਸੀ Missing ਅਲਰਟ

ਲਾਪਤਾ ਭਾਰਤੀ ਵਿਦਿਆਰਥਣ ਅਮਰੀਕਾ ''ਚ  ਮਿਲੀ ਸੁਰੱਖਿਅਤ, ਜਾਰੀ ਹੋਇਆ ਸੀ Missing ਅਲਰਟ

ਅਮਰੀਕਾ ਦੇ ਟੈਕਸਾਸ ਸੂਬੇ ਦੇ ਫਰਿਸਕੋ ਪੁਲਸ ਵਿਭਾਗ ਨੇ ਦੱਸਿਆ ਕਿ 8 ਅਪ੍ਰੈਲ ਸੋਮਵਾਰ ਨੂੰ ਲਾਪਤਾ ਹੋਈ 17 ਸਾਲਾ ਭਾਰਤੀ-ਅਮਰੀਕੀ ਵਿਦਿਆਰਥਣ ਇਸ਼ੀਕਾ ਠਾਕੁਰ ਸੁਰੱਖਿਅਤ ਮਿਲ ਗਈ ਹੈ। ਇਸ਼ੀਕਾ ਬ੍ਰਾਊਨਵੁੱਡ ਡਰਾਈਵ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ ਅਤੇ ਆਖਰੀ ਵਾਰ ਉਸ ਨੂੰ ਕਾਲੀ ਕਮੀਜ਼ ਅਤੇ ਲਾਲ/ਹਰੇ ਰੰਗ ਦੇ ਪਜਾਮੇ ਵਿਚ ਦੇਖਿਆ ਗਿਆ ਸੀ।

                      Image

ਇਸ਼ਿਕਾ ਦੇ ਲਾਪਤਾ ਹੋਣ ਨਾਲ ਸਾਰਿਆਂ ਦੀਆਂ ਚਿੰਤਾਵਾਂ ਵੱਧ ਗਈਆਂ ਸਨ, ਕਿਉਂਕਿ ਇਸ ਤੋਂ ਪਹਿਲਾਂ ਲਾਪਤਾ ਹੋਏ ਕਈ ਭਾਰਤੀ ਵਿਦਿਆਰਥੀ ਬਾਅਦ ਵਿੱਚ ਮ੍ਰਿਤਕ ਪਾਏ ਗਏ ਸਨ। ਅਮਰੀਕਾ ਵਿੱਚ 2024 ਵਿੱਚ ਘੱਟੋ-ਘੱਟ 11 ਭਾਰਤੀ ਅਤੇ ਭਾਰਤੀ ਮੂਲ ਦੇ ਵਿਦਿਆਰਥੀ ਮ੍ਰਿਤਕ ਪਾਏ ਗਏ ਹਨ, ਜਿਨ੍ਹਾਂ ਵਿੱਚੋਂ ਸਾਰੇ 25 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਸਨ। ਇਸ਼ਿਕਾ ਦੇ ਲਾਪਤਾ ਹੋਣ ਤੋਂ ਤੁਰੰਤ ਬਾਅਦ, ਸਬੰਧਤ ਅਧਿਕਾਰੀਆਂ ਨੇ ਇੱਕ ਗੰਭੀਰ ਲਾਪਤਾ ਅਲਰਟ ਜਾਰੀ ਕੀਤਾ ਸੀ।

ਫ੍ਰਿਸਕੋ ਪੁਲਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, "ਲਾਪਤਾ 17 ਸਾਲਾ ਵਿਦਿਆਰਥਣ, ਜਿਸ ਲਈ ਇੱਕ ਗੰਭੀਰ ਲਾਪਤਾ ਅਲਰਟ ਜਾਰੀ ਕੀਤਾ ਗਿਆ ਸੀ, ਨੂੰ ਲੱਭ ਲਿਆ ਗਿਆ ਹੈ। ਅਸੀਂ ਸਹਾਇਤਾ ਦੀਆਂ ਪੇਸ਼ਕਸ਼ ਅਤੇ ਸਮਰਥਨ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।" ਇਸ਼ਿਕਾ ਦਾ ਮਾਮਲਾ ਅਮਰੀਕਾ ਵਿੱਚ ਭਾਰਤੀਆਂ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਦਰਮਿਆਨ ਸਾਹਮਣੇ ਆਇਆ ਹੈ।