- Updated: November 27, 2023 09:07 PM
ਮੋਗਾ ਦੇ ਪਿੰਡ ਸਿੰਘਾਵਾਲਾ ਵਿਚ ਇਕ ਢਾਬੇ ’ਤੇ ਪੁਰਾਣੀ ਰੰਜਿਸ਼ ਕਾਰਨ ਦੋ ਗੁੱਟਾਂ ਵਿਚ ਟਕਰਾਅ ਹੋ ਗਿਆ। ਇਕ ਧਿਰ ਨੇ ਦੂਜੀ ਧਿਰ ਉਤੇ ਗੋਲੀਆਂ ਚਲਾ ਦਿਤੀਆਂ, ਇਸ ਦੌਰਾਨ ਇਕ ਗੋਲੀ ਨੌਜਵਾਨ ਦੀ ਲੱਤ ਵਿਚ ਲੱਗੀ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਾਮਲਾ ਸਕੂਲੀ ਬੱਚਿਆਂ ਦੀ ਲੜਾਈ ਨਾਲ ਜੁੜਿਆ ਦਸਿਆ ਜਾ ਰਿਹਾ ਹੈ। ਇਸ ਮੌਕੇ ਦੋਵੇਂ ਧਿਰਾਂ ਝਗੜਾ ਸੁਲਝਾਉਣ ਲਈ ਪਹੁੰਚੀਆਂ ਸਨ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਘਟਨਾ ਦੀ ਇਕ ਸੀਸੀਟੀਵੀ ਵੀਡੀਉ ਵੀ ਸਾਹਮਣੇ ਆਈ ਹੈ ਜਿਸ ਵਿਚ ਨੌਜਵਾਨ ਇਕ ਕਾਰ ਵਿਚ ਜਾਂਦੇ ਦਿਖਾਈ ਦੇ ਰਹੇ ਹਨ। ਗੋਲੀ ਚਲਾਉਣ ਵਾਲੇ ਨੌਜਵਾਨ ਦਾ ਨਾਂਅ ਹਰਮਨ ਸਿੰਘ ਹੈ। ਇਸ ਦੌਰਾਨ ਜ਼ਖਮੀ ਸੰਨੀ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿਤਾ ਗਿਆ ਹੈ।
ਐਸਪੀਡੀ ਅਜੇ ਰਾਜ ਨੇ ਦਸਿਆ ਕਿ ਹਰਮਨ ਅਤੇ ਜਸ਼ਨ ਦੇ ਭਰਾ ਇਕੋ ਸਕੂਲ ਵਿਚ ਪੜ੍ਹਦੇ ਹਨ। ਉਨ੍ਹਾਂ ਦੀ ਪੁਰਾਣੀ ਲੜਾਈ ਚੱਲ ਰਹੀ ਹੈ। ਅੱਜ ਹਰਮਨ ਨੇ ਜਸ਼ਨ ਨੂੰ ਸਿੰਘਾਵਾਲਾ ਦੇ ਢਾਬੇ 'ਤੇ ਰਾਜ਼ੀਨਾਮਾ ਕਰਨ ਲਈ ਬੁਲਾਇਆ ਸੀ। ਜਦੋਂ ਸੰਨੀ ਉਥੇ ਪਹੁੰਚਿਆ ਤਾਂ ਹਰਮਨ ਨੇ ਗੋਲੀਆਂ ਚਲਾ ਦਿਤੀਆਂ। ਹਰਮਨ ਵਿਰੁਧ ਪਹਿਲਾਂ ਵੀ ਕੇਸ ਦਰਜ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।