ਪੰਜਾਬ, ਚੰਡੀਗੜ੍ਹ ਸਮੇਤ 19 ਥਾਵਾਂ ''ਤੇ ED ਵਲੋਂ ਛਾਪੇਮਾਰੀ

ਪੰਜਾਬ, ਚੰਡੀਗੜ੍ਹ ਸਮੇਤ 19 ਥਾਵਾਂ ''ਤੇ ED ਵਲੋਂ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ 'ਕਾਲੇ ਧੰਨ ਨੂੰ ਚਿੱਟਾ ਕਰਨ ਦੇ ਮਾਮਲੇ' ਵਿਚ ਗੋਲਡਨ ਲੈਂਡ ਡਿਵੈਲਪਰਜ਼ ਲਿਮਟਿਡ ਦੇ 19 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਨੁਸਾਰ ਮੈਸਰਜ਼ ਗੋਲਡਨ ਲੈਂਡ ਡਿਵੈਲਪਰਜ਼ ਦੇ ਮਾਮਲੇ ਵਿਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ), 2002 ਦੇ ਉਪਬੰਧਾਂ ਦੇ ਤਹਿਤ 08/02/2024 ਨੂੰ ਉਡੀਸ਼ਾ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿਚ 19 ਸਥਾਨਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਤਲਾਸ਼ੀ ਮੁਹਿੰਮ ਦੌਰਾਨ 1500 ਏਕੜ ਦੀ ਜਾਇਦਾਦ ਦੇ ਕਾਗਜ਼ਾਤ, ਡਿਜੀਟਲ ਉਪਕਰਣ, 43.48 ਲੱਖ ਰੁਪਏ ਨਕਦ, 64.22 ਲੱਖ ਰੁਪਏ ਦਾ ਬੈਂਕ ਬੈਲੇਂਸ ਅਤੇ 35 ਲੱਖ ਰੁਪਏ ਦੀ ਟੋਇਟਾ ਫਾਰਚੂਨਰ ਕਾਰ ਸਮੇਤ ਵੱਖ-ਵੱਖ ਅਪਰਾਧਿਕ ਦਸਤਾਵੇਜ਼ ਬਰਾਮਦ ਕਰਕੇ ਜ਼ਬਤ ਕੀਤੇ ਗਏ ਹਨ।

ਈਡੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੈਸਰਜ਼ ਗੋਲਡਨ ਲੈਂਡ ਡਿਵੈਲਪਰਜ਼ ਲਿਮਟਿਡ ਨਾਲ ਜੁੜੇ ਮੁਲਜ਼ਮਾਂ, ਸੰਸਥਾਵਾਂ ਅਤੇ ਕੰਪਨੀਆਂ ਨੇ ਰੀਅਲ ਅਸਟੇਟ ਵਿਕਾਸ ਦੀ ਆੜ ਵਿਚ ਆਮ ਲੋਕਾਂ ਤੋਂ ਵੱਡੀ ਰਕਮ ਇਕੱਠੀ ਕੀਤੀ ਸੀ। ਇਸ ਤੋਂ ਇਲਾਵਾ ਸਹਿਯੋਗੀ ਕੰਪਨੀਆਂ ਅਤੇ ਡਾਇਰੈਕਟਰਾਂ ਅਤੇ ਐਸੋਸੀਏਟਸ ਦੇ ਖਾਤਿਆਂ ਵਿਚ ਨਕਦੀ ਦੇ ਵੱਡੇ ਪੱਧਰ 'ਤੇ ਟਰਾਂਸਫਰ ਦਾ ਵੀ ਪਤਾ ਲੱਗਿਆ ਹੈ। ਜਾਂਚ ਏਜੰਸੀ ਨੇ ਕਿਹਾ ਕਿ ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।