ਸਾਂਸਦ ਰਾਘਵ ਚੱਢਾ ਨੇ ਕਾਪੀ ਰਾਈਟ ਦਾ ਮੁੱਦਾ ਚੁੱਕਿਆ 

 ਸਾਂਸਦ ਰਾਘਵ ਚੱਢਾ ਨੇ ਕਾਪੀ ਰਾਈਟ ਦਾ ਮੁੱਦਾ ਚੁੱਕਿਆ 

ਸਾਂਸਦ ਰਾਘਵ ਚੱਢਾ ਨੇ ਅੱਜ ਸੰਸਦ ਵਿੱਚ ਡਿਜੀਟਲ ਕੰਟੈਂਟ ਕ੍ਰੀਏਟਰ  ਦਾ ਸਭ ਤੋਂ ਵੱਡਾ ਦਰਦ ਉਠਾਇਆ ਜੋ ਸੋਸ਼ਲ ਮੀਡੀਆ 'ਤੇ ਰੀਲਾਂ ਅਤੇ ਵੀਡੀਓ ਬਣਾ ਕੇ ਆਪਣੀ ਪਛਾਣ ਅਤੇ ਰੁਜ਼ਗਾਰ ਬਣਾਉਂਦੇ ਹਨ। ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਕਿਹਾ ਕਿ ਡਿਜੀਟਲ ਕੰਟੈਂਟ ਕ੍ਰੀਏਟਰ ਦੇ ਦਰਦ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਚੱਢਾ ਨੇ ਕਿਹਾ ਕਿ ਅੱਜ ਇੰਸਟਾਗ੍ਰਾਮ, ਯੂਟਿਊਬ ਅਤੇ ਹੋਰ ਡਿਜੀਟਲ ਪਲੇਟਫਾਰਮ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹਨ, ਸਗੋਂ ਲੱਖਾਂ ਨੌਜਵਾਨਾਂ ਲਈ ਪੈਸਾ ਕਮਾਉਣ ਦਾ ਮੁੱਖ ਸਰੋਤ ਬਣ ਗਏ ਹਨ। ਕੰਟੈਂਟ ਕ੍ਰੀਏਟਰ ਵੀਡੀਓ ਬਣਾਉਣ ਲਈ ਦਿਨ ਰਾਤ ਸਖ਼ਤ ਮਿਹਨਤ ਕਰਦੇ ਹਨ, ਪਰ ਕਾਪੀਰਾਈਟ ਕਾਨੂੰਨਾਂ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ।