ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਗੈਂਗਸਟਰ ਕੇਸ ''ਚ 10 ਸਾਲ ਜੇਲ੍ਹ ਦੀ ਸਜ਼ਾ ਹੋਈ , 5 ਲੱਖ ਦਾ ਜੁਰਮਾਨਾ ਵੀ ਲੱਗਾ। 

 ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਗੈਂਗਸਟਰ ਕੇਸ ''ਚ 10 ਸਾਲ ਜੇਲ੍ਹ ਦੀ ਸਜ਼ਾ ਹੋਈ , 5 ਲੱਖ ਦਾ ਜੁਰਮਾਨਾ ਵੀ ਲੱਗਾ। 

ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਗੈਂਗਸਟਰ ਮਾਮਲੇ 'ਚ ਐੱਮ.ਪੀ.-ਐੱਮ.ਐੱਲ.ਏ. ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਨਾਲ ਹੀ ਉਸ 'ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਥੇ ਹੀ ਮੁਖਤਾਰ ਅੰਸਾਰੀ ਦੇ ਸਹਿਯੋਗੀ ਸੋਨੂੰ ਯਾਦਵ ਨੂੰ 5 ਸਾਲ ਦੀ ਸਜ਼ਾ ਮਿਲੀ ਹੈ। ਸੋਨੂੰ 'ਤੇ ਵੀ ਕੋਰਟ ਨੇ 2 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਹੈ। ਹਾਲਾਂਕਿ, ਮੁਖਤਾਰ ਦੇ ਵਕੀਲ ਲਿਆਕਤ ਦਾ ਕਹਿਣਾ ਹੈ ਕਿ ਇਹ ਕੇਸ ਮੈਂਟੇਨੇਬਲ ਨਹੀਂ ਹੈ, ਅਸੀਂ ਹਾਈ ਕੋਰਟ 'ਚ ਅਪੀਲ ਕਰਾਂਗੇ ਅਤੇ ਉਮੀਦ ਹੈ ਕਿ ਸਾਨੂੰ ਉਥੋਂ ਨਿਆਂ ਮਿਲੇਗਾ। 

ਦੱਸ ਦੇਈਏ ਕਿ ਐੱਮ.ਪੀ.-ਐੱਮ.ਐੱਲ.ਏ. ਕੋਰਟ ਦੇ ਜੱਜ ਅਰਵਿੰਦ ਮਿਸ਼ਰ ਦੀ ਅਦਾਲਤ ਨੇ ਗੈਂਗਸਟਰ ਮਾਮਲੇ 'ਚ ਅੰਸਾਰੀ ਨੂੰ ਵੀਰਵਾਰ ਨੂੰ ਹੀ ਦੋਸ਼ੀ ਕਰਾਰ ਦਿੱਤਾ ਸੀ। ਸ਼ੁੱਕਰਵਾਰ ਨੂੰ ਅਦਾਲਤ ਨੇ ਸਜ਼ਾ ਦਾ ਐਲਾਨ ਕੀਤਾ ਹੈ। ਸਜ਼ਾ ਨੂੰ ਲੈ ਕੇ ਮੁਖਤਾਰ ਨੇ ਕਿਹਾ ਕਿ ਹਜ਼ੂਰ (ਜੱਜ) ਇਸ ਮਾਮਲੇ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ, ਮੈਂ ਤਾਂ 2005 ਤੋਂ ਜੇਲ੍ਹ 'ਚ ਬੰਦ ਹਾਂ।

ਦੱਸ ਦੇਈਏ ਕਿ ਗਾਜ਼ੀਪੁਰ ਕੋਰਟ ਤੋਂ ਗੈਂਗਸਟਰ ਐਕਸ ਦੇ ਤੀਜੇ ਮੁਕੱਦਮੇ 'ਚ ਮੁਖਤਾਰ ਅੰਸਾਰੀ ਨੂੰ ਲਗਾਤਾਰ ਸਜ਼ਾ ਸੁਣਾਈ ਗਈ ਹੈ। ਇਸਤੋਂ ਪਹਿਲਾਂ ਗਾਜ਼ੀਪੁਰ ਦੇ ਐੱਮ.ਪੀ.-ਐੱਮ.ਐੱਲ.ਏ. ਕੋਰਟ ਨੇ ਅਵਧੇਸ਼ ਰਾਏ ਕਤਲਕਾਂਡ ਤੋਂ ਬਾਅਦ ਦਰਜ ਹੋਏ ਗੈਂਗਸਟਰ ਐਕਸ ਦੇ ਕੇਸ 'ਚ ਅਤੇ ਕ੍ਰਿਸ਼ਨਾਨੰਦ ਰਾਏ ਕਤਲਕਾਂਡ ਤੋਂ ਬਾਅਦ ਦਰਜ ਹੋਏ ਗੈਂਗਸਟਰ ਕੇਸ 'ਚ ਵੀ ਸਜ਼ਾ ਸੁਣਾਈ ਸੀ। 

ਦਰਅਸਲ, 19 ਅਪ੍ਰੈਲ 2009 ਨੂੰ ਹੋਏ ਕਪਿਲ ਦੇਵ ਸਿੰਘ ਕਤਲ ਕਾਂਡ ਅਤੇ 24 ਨਵੰਬਰ 2009 ਨੂੰ ਮੀਰ ਹਸਨ ਹਮਲੇ ਦੇ ਮਾਮਲੇ ਵਿੱਚ ਮੁਖਤਾਰ ਅੰਸਾਰੀ ਖ਼ਿਲਾਫ਼ ਗੈਂਗਸਟਰ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਕਾਂਡ ਦੇ ਮੁੱਖ ਕੇਸ ਵਿੱਚ ਮੁਖਤਾਰ ਅੰਸਾਰੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਪੁਲਿਸ ਨੇ ਮੁਖਤਾਰ ਅੰਸਾਰੀ 'ਤੇ 120ਬੀ ਯਾਨੀ ਸਾਜ਼ਿਸ਼ ਦਾ ਦੋਸ਼ ਲਗਾਇਆ ਸੀ, ਪਰ ਪੁਲਿਸ ਸਾਜ਼ਿਸ਼ ਵਿਚ ਉਸ ਦੀ ਸ਼ਮੂਲੀਅਤ ਸਾਬਤ ਨਹੀਂ ਕਰ ਸਕੀ। ਇਸ ਕਾਰਨ ਅਦਾਲਤ ਨੇ ਉਸ ਨੂੰ ਦੋਵੇਂ ਮੂਲ ਕੇਸਾਂ ਵਿੱਚੋਂ ਬਰੀ ਕਰ ਦਿੱਤਾ। ਪਰ ਹੁਣ ਅਦਾਲਤ ਨੇ ਉਸ ਨੂੰ ਗੈਂਗਸਟਰ ਐਕਟ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਨਾਲ ਹੀ ਸਜ਼ਾ ਵੀ ਸੁਣਾਈ ਹੈ।