- Updated: March 02, 2026 01:01 PM
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਰਾਜਨੀਤੀ ਨੂੰ ਛੱਡ ਕੇ ਸੰਤਾਂ ਦੀ ਸੇਵਾ ਵਿੱਚ ਜੁੜਨ ਦੀ ਸੋਚ ਰਹੇ ਹਨ, ਕਿਉਂਕਿ ਹੁਣ ਰਾਜਨੀਤੀ ਪਹਿਲਾਂ ਵਰਗੀ ਨਹੀਂ ਰਹੀ ਤੇ ਰਾਜਨੀਤਿਕ ਲੋਕ ਆਪਣੀ ਪਹਿਚਾਣ ਨੂੰ ਭੁੱਲਾ ਚੁੱਕੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਹੁਣ ਜਿੰਨਾ ਹੋ ਸਕੇ ਆਪਣਾ ਧਿਆਨ ਭਗਤੀ ਅਤੇ ਸੇਵਾ ਵੱਲ ਲਗਾਓ, ਕਿਉਂਕਿ ਉਨਾਂ ਨੇ ਕੈਂਸਰ ਤੇ ਜਿੱਤ ਪ੍ਰਾਪਤ ਕਰਕੇ ਇੱਥੇ ਕਲਯੁਗ ਵਿੱਚ ਸਤਯੁਗ ਨੂੰ ਦੇਖ ਲਿਆ ਹੈ, ਇਸ ਤੋਂ ਵੱਧ ਉਹ ਕੁਝ ਨਹੀਂ ਕਹਿ ਸਕਦੇ ।
ਨਵਜੋਤ ਕੌਰ ਸਿੱਧੂ ਫਤਿਹਗੜ੍ਹ ਸਾਹਿਬ ਦੇ ਖਮਾਣੂ ਸਥਿਤ ਸੰਤ ਰਾਮਪਾਲ ਦੇ ਆਸ਼ਰਮ ਵਿੱਚ ਇੱਕ ਸਮਾਗਮ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਬਚਪਨ ਤੋਂ ਤਿੰਨ ਚਾਰ ਸਾਲਾਂ ਤੋਂ ਹੀ ਸਾਧੂ ਸੰਤਾਂ ਦੀ ਸੰਗਤ ਕਰਦੇ ਆ ਰਹੇ ਹਨ ਤੇ ਉਹ ਸੰਤਾਂ ਤੋਂ ਪ੍ਰੇਰਨਾ ਲੈ ਕੇ ਹੀ ਸੇਵਾ ਕਰਦੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨਾਂ ਸਮੇਤ ਉਸ ਦੇ ਪਤੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਵੀ ਪੂਰਾ ਸਰੀਰ ਵੀ ਦਾਨ ਕੀਤਾ ਹੋਇਆ ਹੈ ਤਾਂ ਜੋ ਮਰਨ ਉਪਰੰਤ ਉਨਾਂ ਦੇ ਆਰਗਨ ਕਿਸੇ ਦੇ ਕੰਮ ਆ ਸਕੇ।
ਖਮਾਣੋ ਦੇ ਆਸ਼ਰਮ ਵਿਖੇ ਸੱਤ ਲੜਕੀਆਂ ਦਾ ਬਿਨਾਂ ਦਾਜ ਦਹੇਜ ਤੋਂ ਹੋਏ ਵਿਆਹ ਦੀ ਮੁਬਾਰਕਬਾਦ ਦਿੰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨਾਂ ਦੇ ਖੁਦ ਦਾ ਵਿਆਹ ਵੀ ਇਸੇ ਤਰਹਾਂ ਅਤੇ ਬੱਚਿਆਂ ਦਾ ਵਿਆਹ ਵੀ ਇਸੇ ਤਰ੍ਹਾਂ ਸਾਦੇ ਢੰਗ ਨਾਲ ਬਿਨਾਂ ਦਾਜ ਦੀਜ ਤੋਂ ਹੋਇਆ ਤੇ ਉਹਨਾਂ ਦੇ ਘਰਾਂ ਵਿੱਚ ਵੀ ਇਸੇ ਤਰ੍ਹਾਂ ਵਿਆਹ ਸ਼ਾਦੀਆਂ ਹੁੰਦੀਆਂ ਰਹਿੰਦੀਆਂ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਭ ਤੋਂ ਵੱਡੀ ਸੇਵਾ ਕੰਨਿਆਦਾਨ ਹੈ ਤੇ ਉਹ ਵੀ ਖੁਦ 100 ਦੇ ਲਗਭਗ ਲੋੜਵੰਦ ਲੜਕੀਆਂ ਨੂੰ ਇਕੱਠਿਆਂ ਕਰਕੇ ਵਿਆਹ ਕਰਦੇ ਰਹਿੰਦੇ ਹਨ।