I-N-D-I-A ਗਠਜੋੜ ਨੂੰ ਲੈ ਕੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਲੋਕਤੰਤਰ ਲਈ ਗਠਜੋੜ ਦਾ ਸਾਥ ਦੇਣ ਦੀ ਕੀਤੀ ਅਪੀਲ

I-N-D-I-A ਗਠਜੋੜ ਨੂੰ ਲੈ ਕੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਲੋਕਤੰਤਰ ਲਈ ਗਠਜੋੜ ਦਾ ਸਾਥ ਦੇਣ ਦੀ ਕੀਤੀ ਅਪੀਲ

ਨਵਜੋਤ ਸਿੰਘ ਸਿੱਧੂ ਨੇ 26 ਸਿਆਸੀ ਪਾਰਟੀਆਂ ਦੇ ਗੱਠਜੋੜ I-N-D-I-A ਬਾਰੇ ਟਵੀਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੀ ਹੋਂਦ ਦੀ ਲੜਾਈ ਹੈ। ਸੰਵਿਧਾਨਕ ਮੁੱਲ ਲੁਪਤ ਹੋ ਜਾਣਗੇ ਜੇਕਰ ਲੋਕਸ਼ਕਤੀ ਦੀ ਆੜ 'ਚ ਤਾਨਾਸ਼ਾਹ ਦੇ ਰੂਪ 'ਚ ਸ਼ਾਸਨ ਕਰਨ ਵਾਲੇ ਲੋਕ ਦੇਸ਼ ਦੇ ਕਲਿਆਣ ਲਈ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਗੁਲਾਮ ਬਣਾਉਣਾ ਜਾਰੀ ਰੱਖਣਗੇ।

                 Image

ਮਹਾਭਾਰਤ ਚੰਗਿਆਈ ਤੇ ਬੁਰਾਈ ਵਿਚਕਾਰ ਲੜਾਈ ਸੀ, ਇਹ ਜਮਹੂਰੀਅਤ ਤੇ ਤਾਨਾਸ਼ਾਹਾਂ ਵਿਚਕਾਰ ਲੜਾਈ ਹੈ। ਇਹ ਨਿੱਕੇ-ਨਿੱਕੇ ਸਵਾਰਥਾਂ ਨੂੰ ਭੁੱਲਣ ਦਾ ਸਮਾਂ ਹੈ। ਪੈਰਿਸ਼-ਪੰਪ ਰਾਜਨੀਤੀ ਨੂੰ ਤਿਆਗ ਦਿਓ ਤੇ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੇਖ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਕੰਮ ਕਰੋ। ਬਾਰਤ ਜਮਹੂਰੀ ਗਣਰਾਜ ਦੀ ਪਰਿਕਲਪਨਾ ਸਾਡੇ ਪੂਰਵਜਾਂ ਨੇ ਕੀਤੀ ਸੀ।

                  Image

ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲਸਿਵ ਅਲਾਇੰਸ ਉਹ ਆਵਾਜ਼ ਹੈ ਜੋ ਸਾਡੇ ਸੰਵਿਧਾਨਕ ਸਿਧਾਂਤਾਂ ਦੀ ਰੱਖਿਆ ਕਰੇਗੀ ਤੇ ਲੋਕਾਂ ਮੁੱਦਿਆਂ ਲਈ ਲੜੇਗੀ। ਭਾਰਤ ਦੇ ਲੋਕਾਂ ਕੋਲ ਇਕ ਵਿਕਲਪ ਹੈ, ਆਪਣੀ ਕਿਸਮਤ ਚੁਣੋ।

ਲੋਕਤੰਤਰ ਲਈ ਵੋਟ ਕਰੋ - ਭਾਰਤ ਲਈ ਵੋਟ ਕਰੋ - ਤਾਨਾਸ਼ਾਹੀ ਸ਼ਾਸਨ ਖਿਲਾਫ਼ ਵੋਟ ਕਰੋ
ਸ਼ਾਬਾਸ਼ ਆਈ-ਐਨ-ਡੀ-ਆਈ-ਏ ਸਾਡੇ ਸੰਵਿਧਾਨ ਦੀ ਸਦੀਵੀ ਭਾਵਨਾ ਲਈ ਲੜ ਰਹੇ ਹਨ!!