- Updated: June 09, 2026 11:15 AM
ਮਾਨਸਾ ਦੇ ਪਿੰਡ ਕੁਲਾਨਾ ‘ਚ NIA ਦੀ ਐਂਟਰੀ ਹੋਈ ਹੈ ਤੇ ਪਾਕਿਸਤਾਨੀ ਦੇ ਨਾਮੀ ਡੌਨ ਨਾਲ ਸੰਪਰਕ ਵਿਚ ਆਏ ਨੌਜਵਾਨ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜਾਂਚ ਏਜੰਸੀ ਨੂੰ ਸੂਚਨਾ ਮਿਲੀ ਸੀ ਕਿ ਨੌਜਵਾਨ ਦਾ ਸੰਪਰਕ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਦੇ ਨਾਮੀ ਡੌਨ ਨਾਲ ਸੀ। ਇਸੇ ਸਬੰਧੀ NIA ਵੱਲੋਂ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਟੀਮ ਵੱਲੋਂ ਮੋਬਾਈਲ ਫੋਨ ਤੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਹਾਲਾਂਕਿ ਅਧਿਕਾਰਕ ਤੌਰ ‘ਤੇ ਜਾਂਚ ਏਜੰਸੀ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਪਿੰਡ ਵਿਚ NIA ਦੀਆਂ ਟੀਮਾਂ ਪਹੁੰਚੀਆਂ ਹਨ। ਨਾਮੀ ਡੌਨ ਨੂੰ ਲੈ ਕੇ ਪਹਿਲਾਂ ਵੀ ਕਈ ਵਿਵਾਦ ਸਾਹਮਣੇ ਆ ਚੁੱਕੇ ਹਨ। ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਜਾਂਚ ਦੌਰਾਨ ਕੀ ਸੱਚ ਸਾਹਮਣੇ ਆਉਂਦਾ ਹੈ ਤੇ ਇਸ ਮਾਮਲੇ ਵਿਚ ਕੀ ਕਦਮ ਚੁੱਕਿਆ ਜਾਵੇਗਾ, ਇਹ ਵੀ ਦੇਖਣਾ ਹੋਵੇਗਾ। ਫੋਨ ਸੰਪਰਕ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ ਹੈ।