- Updated: June 29, 2026 01:07 PM
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਲਈ ਸਖਤ ਸ਼ਜ਼ਾ ਦਾ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਵਿਧਾਨ ਸਭਾ ਨੂੰ ਸਿੱਖ ਪ੍ਰੰਪਰਾਵਾਂ ਤੇ ਸ਼ਬਦਾਵਲੀ ਤੈਅ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਬੀੜ’ ਦੀ ਜਗ੍ਹਾ ‘ਸਰੂਪ’ ‘ਕਸਟੋਡੀਅਨ’ ਸ਼ਬਦ, ਯੂਨਿਕ ਨੰਬਰ ਤੇ ਕਸਟੋਡੀਅਨ ਦੀਆਂ ਜ਼ਿੰਮੇਵਾਰੀਆਂ ਤੈਅ ਕਰਨਾ ਪੰਥ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਸਰਕਾਰ ਦੇ ਨਹੀਂ।
ਸ੍ਰੀ ਅਕਾਲ ਤਖਤ ਸਾਹਿਬ ਨੇ ਜੋ ਇਤਰਾਜ਼ ਲਗਾਏ ਹਨ, ਇਕ ਮਹੀਨੇ ਵਿਚ ਉਸ ਨੂੰ ਦੂਰ ਕਰੋ ਇਹ ਹੁਕਮ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ। ਜੇਕਰ ਕੋਈ ਡੇਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ ਤਾਂ ਡੇਰਾ ਮੁਖੀ ਖਿਲਾਫ ਪਰਚਾ ਹੋਵੇਗਾ। ਇਹ ਕਾਨੂੰਨ ਲੈ ਕੇ ਆਓ, ਜੋ ਉਨ੍ਹਾਂ ਨੂੰ ਬਚਾਉਂਦੇ ਹਨ ਉਨ੍ਹਾਂ ‘ਤੇ ਵੀ ਪਰਚਾ ਕਰੋ। ਉਨ੍ਹਾਂ ਕਿਹਾ ਕਿ ਇਤਰਾਜ਼ ਦੂਰ ਹੋਣ ਤੱਕ ਕਾਨੂੰਨ ਨੂੰ Hold ਕੀਤਾ ਜਾਵੇ । ਮੇਰੇ ਨਾਲ ਫੋਨ ‘ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਇੱਕ ਮਹੀਨੇ ਅੰਦਰ ਪੰਥ ਦੇ ਇਤਰਾਜ਼ ਦੂਰ ਕੀਤੇ ਜਾਣ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਆਦੇਸ਼ ਨੂੰ ਸਿਰ ਮੱਥੇ ਮੰਨੋਗੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਗੱਲ ਕੋਈ ਨਹੀਂ ਹੈ ਸਿਰਫ ਤੁਹਾਨੂੰ ਬੰਦਿਆ ਨੇ ਗਲਤ ਗਾਈਡ ਕੀਤਾ ਹੈ, ਜਿਸ ਕਰਕੇ ਸਾਰਾ ਮਾਹੌਲ ਖਰਾਬ ਹੋਇਆ ਹੈ। ਤੁਸੀਂ ਮੇਰਾ ਨੰਬਰ ਲੈ ਲਓ ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰਾਂਗਾ। ਜੇ ਤੁਸੀਂ ਕਾਨੂੰਨ ਲਿਆ ਰਹੇ ਹੋ ਤਾਂ ਮੈਨੂੰ ਕੀ ਇਤਰਾਜ਼ ਹੋਵੇਗਾ ?”