2 ਟ੍ਰੇਨਾਂ ਓਡਿਸ਼ਾ ‘ਚ ਆਪਸ ‘ਚ ਟਕਰਾਈਆਂ, ਮਾਲਗੱਡੀ ‘ਤੇ ਚੜਿਆ ਦੂਜੀ ਟ੍ਰੇਨ ਦਾ ਇੰਜਣ,ਕਈ ਮੌਤਾਂ ਦਾ ਖਦਸ਼ਾ,ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ

2 ਟ੍ਰੇਨਾਂ ਓਡਿਸ਼ਾ ‘ਚ ਆਪਸ ‘ਚ ਟਕਰਾਈਆਂ, ਮਾਲਗੱਡੀ ‘ਤੇ ਚੜਿਆ ਦੂਜੀ ਟ੍ਰੇਨ ਦਾ ਇੰਜਣ,ਕਈ ਮੌਤਾਂ ਦਾ ਖਦਸ਼ਾ,ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ

ਓਡੀਸ਼ਾ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਬਾਲਾਸੋਰ ਦੇ ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਆਪਸ ਵਿੱਚ ਟਕਰਾ ਗਈ। ਖੋਜ ਅਤੇ ਬਚਾਅ ਕਾਰਜ ਜਾਰੀ ਹੈ। 

ਇਹ ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਭਿਆਨਕ ਹਾਦਸਾ ਦੋਵੇਂ ਟਰੇਨਾਂ ਦੇ ਇੱਕੋ ਲਾਈਨ ‘ਤੇ ਆਉਣ ਕਾਰਨ ਵਾਪਰਿਆ ਹੈ। ਪਤਾ ਲੱਗਾ ਹੈ ਕਿ ਸਿਗਨਲ ਫੇਲ ਹੋਣ ਕਾਰਨ ਦੋਵੇਂ ਟਰੇਨਾਂ ਇੱਕੋ ਟ੍ਰੈਕ ‘ਤੇ ਆ ਗਈਆਂ ਅਤੇ ਟਕਰਾ ਗਈਆਂ।

                       Image

ਇਸ ਟੱਕਰ ‘ਚ ਕੋਰੋਮੰਡਲ ਐਕਸਪ੍ਰੈਸ ਟਰੇਨ ਨੂੰ ਭਾਰੀ ਨੁਕਸਾਨ ਪਹੁੰਚਿਆ। ਲਗਭਗ ਪੂਰੀ ਟਰੇਨ ਪਟੜੀ ਤੋਂ ਉਤਰ ਗਈ। ਇਸ ‘ਚ ਕਈ ਲੋਕ ਫਸ ਗਏ ਹਨ, ਜਿਨ੍ਹਾਂ ਨੂੰ ਸਥਾਨਕ ਲੋਕ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਦੀ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰੇਨ ਦਾ ਇੰਜਣ ਮਾਲ ਗੱਡੀ ‘ਤੇ ਚੜ੍ਹ ਗਿਆ।

ਓਡੀਸ਼ਾ ਦੇ ਬਾਲਾਸੋਰ ਵਿਚ ਬੀਤੀ ਸ਼ਾਮ ਨੂੰ ਵੱਡੇ ਰੇਲ ਹਾਦਸੇ ਨੇ 233 ਜ਼ਿੰਦਗੀਆਂ ਖੋਹ ਲਈਆਂ। ਅੱਜ ਸਵੇਰ ਤੱਕ ਰਾਹਤ ਏਜੰਸੀਆਂ ਦਾ ਬਚਾਅ ਕੰਮ ਜਾਰੀ ਹੈ ਜਿਸ ਵਿਚ ਉਹ ਲਗਾਤਾਰ ਟ੍ਰੇਨ ਦੀਆਂ ਬੋਗੀਆਂ ਤੋਂ ਮ੍ਰਿਤਕ ਸਰੀਰ ਨੂੰ ਕੱਢਣ ਦਾ ਕੰਮ ਕਰ ਰਹੀ ਹੈ।ਇਸੇ ਦਰਮਿਆਨ ਸੂਬੇ ਦੇ ਸੀਐੱਮ ਨਵੀਨ ਪਟਨਾਇਕ ਨੇ ਇਸ ਹਾਦਸੇ ਦੇ ਬਾਅਦ ਸੂਬੇ ਵਿਚ ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ।

                       Image

ਹਾਦਸਾ ਲਗਭਗ 7.20 ਮਿੰਟ ‘ਤੇ ਬਾਹਾਨਗਾ ਬਾਜ਼ਾਰ ਸਟੇਸ਼ਨ ‘ਤੇ ਉਦੋਂ ਹੋਇਆ ਜਦੋਂ ਕੋਰੋਮੰਡਲ ਐਕਸਪ੍ਰੈਸ ਕੋਲਕਾਤਾ ਦੇ ਨੇੜੇ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਜਾ ਰਹੀ ਸੀ। ਰੈਸਕਿਊ ਟੀਮ ਰਾਹਤ ਤੇ ਬਚਾਅ ਕੰਮ ਵਿਚ ਲੱਗੀ ਹੋਈ ਹੈ।

ਉੜੀਸਾ ਦੇ ਰਾਜ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਕਿ ਬਾਲਾਸੋਰ ਵਿੱਚ ਹੋਏ ਦਰਦਨਾਕ ਰੇਲ ਹਾਦਸੇ ਦੇ ਮੱਦੇਨਜ਼ਰ, ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇੱਕ ਦਿਨ ਦੇ ਰਾਜਕੀ ਸੋਗ ਦਾ ਆਦੇਸ਼ ਦਿੱਤਾ ਹੈ, ਇਸ ਲਈ 3 ਜੂਨ ਨੂੰ ਰਾਜ ਭਰ ਵਿੱਚ ਕੋਈ ਜਸ਼ਨ ਨਹੀਂ ਮਨਾਇਆ ਜਾਵੇਗਾ।

                        Image

ਕੱਲ੍ਹ ਦੇਰ ਰਾਤ ਹੋਏ ਇਸ ਟ੍ਰੇਨ ਦੁਰਘਟਨਾ ਵਿਚ ਖਬਰ ਲਿਖੇ ਜਾਣ ਤੱਕ ਕੁੱਲ 233 ਲੋਕਾਂ ਦੀ ਮੌਤ ਹੋ ਗਈ ਹੈ ਉਤੇ ਲਗਭਗ 900 ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਹਨ। ਘਟਨਾ ਵਾਲੀ ਥਾਂ ‘ਤੇ NDRF, ਸਥਾਨਕ ਪੁਲਿਸ, ਬਚਾਅ ਦਲ ਤੇ ਹੋਰ ਸਹਿਯੋਗੀ ਏਜੰਸੀਆਂ ਮੌਜੂਦ ਹਨ ਤੇ ਉਹ ਲਗਾਤਾਰ ਬਚਾਅ ਕੰਮ ਕਰ ਰਹੀਆਂ ਹਨ।