ਇਟਲੀ ''ਚ ਪ੍ਰਬੰਧਕ ਕਮੇਟੀ ਵੱਲੋਂ ਹੋਲਾ ਮਹੱਲਾ ''ਤੇ ਪੁੱਜੀਆਂ ਸੰਗਤਾਂ ਦਾ ਕੀਤਾ ਗਿਆ ਧੰਨਵਾਦ। 

ਇਟਲੀ ''ਚ ਪ੍ਰਬੰਧਕ ਕਮੇਟੀ ਵੱਲੋਂ ਹੋਲਾ ਮਹੱਲਾ ''ਤੇ ਪੁੱਜੀਆਂ ਸੰਗਤਾਂ ਦਾ ਕੀਤਾ ਗਿਆ ਧੰਨਵਾਦ। 

ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਜੋ ਇਟਲੀ ਦੀ ਸੰਗਤ ਦੁਆਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ 15 ਤੋਂ 20 ਹਜਾਰ ਸੰਗਤ ਨੇ ਠਾਠਾ ਮਾਰਦੇ ਇਕੱਠ ਦੇ ਰੂਪ ਵਿੱਚ ਹੋਲੇ ਮਹੱਲੇ ਵਿੱਚ ਸ਼ਿਰਕਤ ਕੀਤੀ। ਇਟਲੀ ਦੇ ਵੱਖ-ਵੱਖ ਇਲਾਕਿਆਂ ਅਤੇ ਯੂਰਪ ਦੇ ਹੋਰਨਾਂ ਹਿੱਸਿਆਂ ਤੋਂ ਪਹੁੰਚੀ ਸੰਗਤ ਨੇ ਖਾਲਸੇ ਦੇ ਕੌਮੀ ਤਿਉਹਾਰ ਵਿੱਚ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਜੋ ਲਗਾਤਾਰ 5ਵੇਂ ਸਾਲ ਵੀ ਹੋਲਾ ਮਹੱਲਾ ਮੌਕੇ ਸਿੱਖਾਂ ਦਾ ਵੱਡਾ ਇਕੱਠ ਦਿਖਾਉਣ ਵਿੱਚ ਸਫਲ ਰਹੀ। ਉਹਨਾਂ ਦੁਆਰਾ ਕੀਤੇ ਪ੍ਰਬੰਧ ਬਹੁਤ ਹੀ ਸਲਾਹੁਣਯੋਗ ਸਨ। ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਨੇ ਹੋਲਾ ਮਹੱਲਾ ਨੂੰ ਸਫਲਾ ਬਣਾਉਣ ਤੇ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ 'ਤੇ ਸਿੱਖਾਂ ਦਾ ਇੰਨਾ ਵੱਡਾ ਇਕੱਠ ਸਿੱਖਾਂ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ। ਉਹਨਾਂ ਦਲ ਪੰਥ ਦੇ ਵੱਖ-ਵੱਖ ਦੇਸ਼ਾਂ ਤੋਂ ਪੁੱਜੇ ਸਮੂਹ ਜੱਥੇਦਾਰ, ਸਮੂਹ ਨੌਜਵਾਨ ਅਤੇ ਸਮੂਹ ਪ੍ਰਬੰਧਕ ਕਮੇਟੀਆਂ ਅਤੇ ਬੈਰਗਮੋ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਪਹਿਲਾਂ ਨਾਲੋਂ ਵੱਧ ਇਕੱਠ ਹੁੰਦਾ ਹੈ।