- Updated: March 25, 2026 04:45 PM
ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਡਾ ਦੇ ਮੌਜੂਦਾ ਸਰਪੰਚ ਨਵਦੀਪ ਸਿੰਘ ਨਵ ਦੇ ਛੋਟੇ ਭਰਾ ਸੁਖਰਾਜ ਸਿੰਘ ਕਾਕਾ ਉਪਰ ਕੁਝ ਵਿੱਅਕਤੀਆਂ ਵੱਲੋਂ ਪਿੰਡ ਸ਼ਾਹਪੁਰ ’ਚ ਫਾਇੰਰਿੰਗ ਕੀਤੀ ਗਈ ਜਿਸ ਨਾਲ ਸਰਪੰਚ ਦਾ ਭਰਾ ਕਾਕਾ ਜਖਮੀ ਹੋ ਗਿਆ ਜਿਸ ਨੂੰ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਨੂੰ ਡਾਕਟਰਾਂ ਸ੍ਰੀ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ।
ਇਸ ਸਬੰਧੀ ਜ਼ਖਮੀ ਹੋਏ ਸੁਖਰਾਜ ਸਿੰਘ ਕਾਕਾ, ਉਸ ਦੇ ਭਰਾ ਨਵਦੀਪ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੁਖਰਾਜ ਸਿੰਘ ਕਾਕਾ ਆਪਣੇ ਪਿੰਡ ਪੱਡੇ ਤੋਂ ਨਜਦੀਕੀ ਪਿੰਡ ਸ਼ਾਹਪੁਰ ਜਾਜਨ ਕਿਸੇ ਕੰਮ ਲਈ ਗਿਆ ਸੀ ਜਿੱਥੇ ਪਹਿਲਾਂ ਹੀ 4 ਨੌਜਵਾਨ ਮੂੰਹ ਬੰਨ੍ਹ ਕੇ ਉਡੀਕ ਰਹੇ ਸਨ ਅਤੇ ਨਜ਼ਦੀਕ ਆਉਣ ਤੇ ਉਨਾਂ ਕਾਕੇ ਉਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਨਾਲ ਉਸ ਦੀ ਬਾਂਹ ਅਤੇ ਲੱਕ ਵਿਚ ਗੋਲੀਆਂ ਲੱਗੀਆਂ ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਫਤਿਹਗੜ੍ਹ ਚੂੜੀਆਂ ਸਰਕਾਰੀ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਅਮ੍ਰਿਤਸਰ ਸ੍ਰੀ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀ ਕਾਕਾ ਅਤੇ ਉਸ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨੇ ਜਲਦ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਜੱਦ ਸਰਕਾਰੀ ਹਸਪਤਾਲ ਫਤਿਹਗੜ੍ਹ ਚੂੜੀਆਂ ਦੇ ਡਾ ਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਪਿੰਡ ਪੱਡੇ ਤੋਂ ਸੁਖਰਾਜ ਸਿੰਘ ਕਾਕਾ ਨੌਜਵਾਨ ਆਇਆ ਸੀ ਜਿਸ ਦੇ ਲੱਕ ਅਤੇ ਬਾਂਹ ਵਿਚ ਗੋਲੀ ਲੱਗੀ ਹੈ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।