ਪਾਕਿਸਤਾਨ ਨੇ ਕਰਤਾਰਪੁਰ ਕਾਰੀਡੋਰ ਦਾ CEO , ISI ਦੇ ਸੀਨੀਅਰ ਅਫ਼ਸਰ ਨੂੰ ਨਿਯੁਕਤ ਕੀਤਾ। 

ਪਾਕਿਸਤਾਨ ਨੇ ਕਰਤਾਰਪੁਰ ਕਾਰੀਡੋਰ ਦਾ CEO , ISI ਦੇ ਸੀਨੀਅਰ ਅਫ਼ਸਰ ਨੂੰ ਨਿਯੁਕਤ ਕੀਤਾ। 

ਕਰਤਾਰਪੁਰ ਕਾਰੀਡੋਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਕਰਤਾਰਪੁਰ ਕਾਰੀਡੋਰ ਪ੍ਰਾਜੈਕਟ ਮੈਨੇਜਮੈਂਟ ’ਚ ਪਾਕਿਸਤਾਨ ਸਰਕਾਰ ਵੱਲੋਂ ਇਕ ਆਈ. ਐੱਸ. ਆਈ. ਅਫ਼ਸਰ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਆਈ. ਐੱਸ. ਆਈ. ਅਫ਼ਸਰ ਗ਼ੈਰ-ਸਿੱਖ ਹੈ।ਪਾਕਿ ਸਰਕਾਰ ਨੇ ਆਈ. ਐੱਸ. ਆਈ. ਅਫ਼ਸਰ ਆਫ਼ਤਾਬ ਕੁਰੈਸ਼ੀ ਨੂੰ ਕਰਤਾਰਪੁਰ ਕਾਰੀਡੋਰ ਸੀ. ਈ. ਓ. ਬਣਾਇਆ ਹੈ। ਕਰਤਾਰਪੁਰ ਕੋਰੀਡੋਰ ਪਾਕਿਸਤਾਨ ਤੇ ਭਾਰਤ ਦਰਮਿਆਨ ਇਕ ਵੀਜ਼ਾ ਫ੍ਰੀ ਸਟ੍ਰੈੱਚ ਹੈ, ਇਥੇ ਆਈ. ਐੱਸ. ਆਈ. ਦਾ ਦਖ਼ਲ ਸ਼ੁਰੂ ਤੋਂ ਬਣਿਆ ਹੋਇਆ ਹੈ। ਹੁਣ ਇਸੇ ਦੇ ਹੀ ਅਫ਼ਸਰ ਨੂੰ ਇਸ ਦਾ ਸੀ. ਓ. ਬਣਾਇਆ ਗਿਆ ਹੈ।