ਫਿਰੋਜ਼ਪੁਰ ਵਿਚ ਫਿਰ ਪਾਕਿਸਤਾਨੀ ਡਰੋਨ ਆਇਆ, ਫੌਜ ਨੇ ਗੋਲ਼ੀਆਂ ਚਲਾਈਆਂ 

 ਫਿਰੋਜ਼ਪੁਰ ਵਿਚ ਫਿਰ ਪਾਕਿਸਤਾਨੀ ਡਰੋਨ ਆਇਆ, ਫੌਜ ਨੇ ਗੋਲ਼ੀਆਂ ਚਲਾਈਆਂ 

ਫਿਰੋਜ਼ਪੁਰ ਦੇ ਮਮਦੋਟ ਵਿਚ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ ਹੈ। ਸੂਤਰਾਂ ਮੁਤਾਬਕ ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ‘ਤੇ ਲਗਭਗ 250 ਰਾਊਂਡ ਫਾਇਰ ਕੀਤੇ। ਇਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ। ਇਹ ਡਰੋਨ ਅੱਜ ਸਵੇਰੇ ਵੇਖਿਆ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਹੁਸ਼ਿਆਰਪੁਰ ਵਿਚ ਡਰੋਨ ਦੇਖੇ ਗਏ ਸਨ। 

ਹਾਲਾਂਕਿ, ਫੌਜ ਵੱਲੋਂ ਉਨ੍ਹਾਂ ਨੂੰ ਹਵਾ ਵਿਚ ਹੀ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਦਸੂਹਾ ਅਤੇ ਮੁਕੇਰੀਆਂ ਵਿਚ ਵੀ ਬਲੈਕਆਊਟ ਕਰ ਦਿੱਤਾ ਗਿਆ ਸੀ। ਦੋਵਾਂ ਥਾਵਾਂ ‘ਤੇ 5 ਤੋਂ 7 ਧਮਾਕੇ ਸੁਣੇ ਗਏ ਸਨ।