ਸਾਰੀਆਂ ਸਰਕਾਰੀ ਏਜੰਸੀਆਂ ''ਚ ਆਮ ਪਛਾਣਕਰਤਾ ਲਈ ਹੋਵੇਗਾ PAN ਕਾਰਡ ਦਾ ਇਸਤੇਮਾਲ।

ਸਾਰੀਆਂ ਸਰਕਾਰੀ ਏਜੰਸੀਆਂ ''ਚ ਆਮ ਪਛਾਣਕਰਤਾ ਲਈ ਹੋਵੇਗਾ PAN ਕਾਰਡ ਦਾ ਇਸਤੇਮਾਲ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2023 ਵਿਚ ਵੱਡਾ ਐਲਾਨ ਕੀਤਾ ਹੈ। ਬਜਟ ਮੁਤਾਬਕ ਰਾਸ਼ਟਰੀ ਡਾਟਾ ਗਵਰਨੈਂਸ ਪਾਲਿਸੀ ਨੇ ਆਧਾਰ ਦੇ ਰੂਪ 'ਚ ਵਰਤੇ ਜਾਣ ਵਾਲੇ Aadhaar Card ਤੇ PAN Card ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ, ਏਕੀਕ੍ਰਿਤ ਫਾਈਲਿੰਗ ਸਿਸਟਮ ਦੀ ਆਗਿਆ ਦਿੰਦੇ ਹੋਏ ਕੇਵਾਈਸੀ ਡੇਟਾ ਨਿਯਮਾਂ ਨੂੰ ਸਰਲ ਬਣਾਇਆ ਜਾਵੇਗਾ।

ਵਪਾਰਕ ਅਦਾਰਿਆਂ ਲਈ ਸਥਾਈ ਖਾਤਾ ਨੰਬਰ ਦੀ ਲੋੜ ਹੁੰਦੀ ਹੈ, ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਵਿੱਚ ਪੈਨ ਨੂੰ ਇੱਕ ਸਾਂਝੇ ਪਛਾਣਕਰਤਾ ਵਜੋਂ ਵਰਤਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਪੈਨ ਕਾਰਡ ਦੀ ਵਰਤੋਂ ਹੁਣ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਲਈ ਸਾਂਝੇ ਪਛਾਣਕਰਤਾ ਵਜੋਂ ਕੀਤੀ ਜਾਵੇਗੀ।