- Updated: November 16, 2026 02:26 PM
ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ‘ਤੇ ਸਥਿਤ ਪਠਾਨਕੋਟ ਸ਼ਹਿਰ ਦੇ ਡਾਊਨਟਾਊਨ ਇਲਾਕੇ ਤੋਂ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਕੇ ਲਿਜਾਣ ‘ਤੇ ਖੁਫੀਆ ਏਜੰਸੀਆਂ ਨੇ ਹਾਈ ਅਲਰਟ ਜਾਰੀ ਕੀਤਾ ਹੈ। ਖੁਫੀਆ ਏਜੰਸੀਆਂ ਮੁਤਾਬਕ ਅਣਪਛਾਤੇ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣਦੇ ਬਾਅਦ ਗੱਡੀ ਨੂੰ ਪਠਾਨਕੋਟ ਤੋ ਲੈ ਕੇ ਫਰਾਰ ਹੋ ਗਏ ਹਨ। ਇਸ ਘਟਨਾ ਦੇ ਬਾਅਦ ਪੰਜਾਬ ਤੇ ਜੰਮੂ-ਕਸ਼ਮੀਰ ਪੁਲਿਸ ਅਲਰਟ ਹੈ ਤੇ ਪੂਰੇ ਇੰਟਰ ਸਟੇਟ ਬਾਰਡਰ ਤੇ ਨੈਸ਼ਨਲ ਹਾਈਵੇ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਲੁੱਟੀ ਗਈ ਕਾਰ ਸਫੇਦ ਰੰਗ ਦੀ ਮਹਿੰਦਰਾ ਹੈ। ਪੀਸੀਆਰ ਜੰਮੂ ਵੱਲੋਂ ਜਾਰੀ ਚੇਤਾਵਨੀ ਮੁਤਾਬਕ ਲੁੱਟੀ ਗਈ ਗੱਡੀ ਬਮਿਆਲ ਦੇ ਰਹਿਣ ਵਾਲੇ ਵਿਅਕਤੀ ਦੀ ਹੈ। ਥਾਣਾ ਸੁਜਾਨਪੁਰ ਇੰਚਾਰਜ ਅਰੁਣ ਸ਼ਰਮਾ ਨੇ ਲੁੱਟ ਦੀ ਵਾਰਦਾਤ ਦੀ ਪੁਸ਼ਟੀ ਕੀਤੀ ਹੈ। ਡਰਾਈਵਰ ਤੋਂ ਗੱਡੀ ਲੁੱਟੀ ਗਈ ਹੈ। ਹਾਲਾਂਕਿ ਡਰਾਈਵਰ ਨੂੰ ਅਗਵਾ ਨਹੀਂ ਕੀਤਾ ਗਿਆ ਹੈ। ਕਾਰ ਲੁੱਟਣ ਵਾਲੇ ਕਠੂਆ ਵੱਲ ਨਹੀਂ ਗਏ। ਅਜੇ ਇਹ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਲਰਟ ਵਿਚ ਲਿਖਿਆ ਗਿਆ ਹੈ ਕਿ ਸਾਰੇ ਸਬੰਧਤ ਅਧਿਕਾਰੀਆਂ ਤੇ ਪੁਲਿਸ ਇਕਾਈਆਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਖਤ ਨਿਗਰਾਨੀ ਰੱਖਣ। ਜੇਕਰ ਉਕਤ ਵਾਹਨ ਜਾਂ ਇਸ ਨਾਲ ਸਬੰਧਤ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੀਸੀਆਰ ਨੂੰ ਸੂਚਿਤ ਕਰੋ।
ਗੱਡੀ ਖੋਹੇ ਜਾਣ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਹਰਕਤ ਵਿਚ ਆ ਗਈਆਂ। ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਹਾਈਵੇ ‘ਤੇ ਨਾਕਾਬੰਦੀ, ਪਠਾਨਕੋਟ-ਕਠੂਆ-ਸਾਂਬਾ ਜੰਮੂ ਹਾਈਵੇ ‘ਤੇ ਸਥਿਤ ਸਾਰੇ ਪੁਲਿਸ ਨਾਕਿਆਂ, ਪੀਸੀਆਰ ਟੀਮਾਂ ਤੇ ਸਬੰਧਤ ਥਾਣਾ ਇੰਚਾਰਜਾਂ ਨੂੰ ਤਤਕਾਲ ਅਲਰਟ ਕਰ ਦਿੱਤਾ ਗਿਆ ਹੈ।