ਸਿਆਸੀ ਪ੍ਰਚਾਰ ‘ਚ ਬਰਬਾਦ ਹੋ ਰਿਹਾ ਲੋਕਾਂ ਦਾ ਪੈਸਾ: ਸੁਖਪਾਲ ਖਹਿਰਾ

ਸਿਆਸੀ ਪ੍ਰਚਾਰ ‘ਚ ਬਰਬਾਦ ਹੋ ਰਿਹਾ ਲੋਕਾਂ ਦਾ ਪੈਸਾ: ਸੁਖਪਾਲ ਖਹਿਰਾ

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਇੱਕ ਵੱਡਾ ਸਿਆਸੀ ਹਮਲਾ ਕੀਤਾ ਹੈ। ਖਹਿਰਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਸੰਪਰਕ ਵਿਭਾਗ (DPRO) ਨੂੰ ਇੱਕ ਨਿੱਜੀ ਅਦਾਰੇ ਦੇ ਨਜ਼ਦੀਕੀ ਵਿਅਕਤੀ ਵੱਲੋਂ ਹਾਈਜੈਕ ਕਰ ਲਿਆ ਗਿਆ ਹੈ।

ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਨਿੱਜੀ ਅਦਾਰੇ ਨਾਲ ਜੁੜੇ ਇੱਕ ਵਿਅਕਤੀ (Protege) ਵੱਲੋਂ ਸਰਕਾਰੀ ਦਫ਼ਤਰ 'ਤੇ ਕਬਜ਼ਾ ਕੀਤਾ ਗਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਸ਼ਖਸ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਆਮ ਆਦਮੀ ਪਾਰਟੀ ਦੀ ਬੇਲੋੜੀ ਸਿਆਸੀ ਪਬਲੀਸਿਟੀ ਲਈ ਵਰਤ ਰਿਹਾ ਹੈ।

ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਣ ਲਈ ਇੱਕ ਇੰਟਰਵਿਊ ਵੀ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਵਿਭਾਗ ਦੇ ਅੰਦਰ ਚੱਲ ਰਹੀ ਸਿਆਸੀ ਦਖ਼ਲਅੰਦਾਜ਼ੀ ਅਤੇ ਸਰਕਾਰੀ ਮਸ਼ੀਨਰੀ ਦੀ ਹੋ ਰਹੀ ਦੁਰਵਰਤੋਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਖਹਿਰਾ ਅਨੁਸਾਰ, ਸਰਕਾਰੀ ਅਦਾਰਿਆਂ ਦੀ ਵਰਤੋਂ ਸਿਰਫ਼ ਲੋਕਾਂ ਦੇ ਹਿੱਤਾਂ ਲਈ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਖਾਸ ਸਿਆਸੀ ਪਾਰਟੀ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ।