ਭਾਰਤੀ ਮੂਲ ਦੇ ਵਿਅਕਤੀ ਦੀ ਅਮਰੀਕਾ ''ਚ ਗੋਲ਼ੀ ਮਾਰ ਕੇ ਹੱਤਿਆ

ਭਾਰਤੀ ਮੂਲ ਦੇ ਵਿਅਕਤੀ ਦੀ ਅਮਰੀਕਾ ''ਚ ਗੋਲ਼ੀ ਮਾਰ ਕੇ ਹੱਤਿਆ

ਅਮਰੀਕਾ ਦੇ ਨਾਰਥ ਕੈਰੋਲਿਨਾ 'ਚ ਇਕ ਸਟੋਰ 'ਚ ਲੁੱਟਮਾਰ ਦੌਰਾਨ ਨਾਬਾਲਿਗ ' ਨੇ ਇਕ ਭਾਰਤੀ ਮੂਲ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ 2580 ਏਅਰਪੋਰਟ ਰੋਡ ਵਿਖੇ ਟੋਬੈਕੋ ਹਾਊਸ ਸਟੋਰ ਦੇ ਮਾਲਕ ਮੈਨਾਂਕ ਪਟੇਲ (36) ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਰੋਵਾਨ ਕਾਉਂਟੀ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਇਸ ਅਪਰਾਧ ਲਈ ਨਾਬਾਲਿਗ ਨੂੰ ਹਿਰਾਸਤ 'ਚ ਲਿਆ ਗਿਆ, ਅਪਰਾਧੀ ਨਾਬਾਲਿਗ ਹੈ, ਇਸ ਲਈ ਉਸ ਦਾ ਨਾਂਅ ਜਨਤਕ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਥਾਨ 'ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ, ਅਧਿਕਾਰੀ ਜਦੋਂ ਉਥੇ ਪਹੁੰਚੇ ਤਾਂ ਪਤਾ ਲੱਗਾ ਕਿ ਮੈਨਾਂਕ ਪਟੇਲ ਉਥੇ ਜ਼ਖਮੀ ਪਿਆ ਸੀ। ਉਸ ਨੂੰ ਨੇੜੇ ਸਥਿਤ ਮੈਡੀਕਲ ਸੈਂਟਰ ਲਿਜਾਇਆ ਗਿਆ।

ਹਾਲਤ ਜ਼ਿਆਦਾ ਖ਼ਰਾਬ ਹੋਣ ਦੇ ਬਾਅਦ ਉਸ ਨੂੰ ਹੋਰ ਹਸਪਤਾਲ 'ਚ ਰੈਫਰ ਕਰ ਦਿੱਤਾ, ਪਰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਨੂੰ ਗੋਲੀ ਕਿਉਂ ਮਾਰੀ ਗਈ। ਪਟੇਲ ਆਪਣੇ ਪਿੱਛੇ ਗਰਭਵਤੀ ਪਤਨੀ ਅਮੀ ਤੇ 5 ਸਾਲ ਦੀ ਬੇਟੀ ਛੱਡ ਗਿਆ ਹੈ। ਗ੍ਰਾਹਕਾਂ ਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਪਟੇਲ ਕਿਸੇ ਲਈ ਕੁਝ ਵੀ ਕਰਨ ਤਿਆਰ ਰਹਿੰਦਾ ਸੀ, ਸਾਰੇ ਉਸ ਨੂੰ ਮਾਈਕ ਦੇ ਨਾਂਅ ਨਾਲ ਬੁਲਾਉਂਦੇ ਸਨ। ਜਾਣਕਾਰੀ ਮੁਤਾਬਿਕ ਮ੍ਰਿਤਕ ਗੁਜਰਾਤ ਦੇ ਵਦੋਦਰਾ ਨਾਲ ਸੰਬੰਧਿਤ ਸੀ।