- Updated: June 06, 2026 01:55 PM
ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਤੇ ਸਥਿਤ ਪਿੰਡ ਜੰਗਾਂਵਾਲਾ ਮੋੜ ਤੋਂ ਆ ਰਹੀ ਹੈ ਜਿੱਥੇ ਇੱਕ ਮਹਿੰਦਰਾ ਪਿਕਅਪ ਅਤੇ ਘੋੜੇ ਟਰਾਲੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਮੌਕੇ ‘ਤੇ ਚਾਰ ਜਣਿਆਂ ਦੀ ਮੌਤ ਹੋ ਗਈ ਹੈ।। ਮ੍ਰਿਤਕਾਂ ਵਿੱਚ ਇਸ ਵੇਲੇ ਤਿੰਨ ਪੁਰਸ਼ ਅਤੇ ਇੱਕ ਔਰਤ ਦੱਸੀ ਜਾ ਰਹੀ ਹੈ ਅਤੇ ਤਿੰਨ ਜਣਿਆਂ ਦੀ ਹਸਪਤਾਲ ਦੇ ਵਿੱਚ ਜਾਂਦਿਆਂ ਮੌਤ ਹੋ ਗਈ ਹੈ ਇਸ ਤਰ੍ਹਾਂ ਕੁੱਲ ਸੱਤ ਜਣਿਆਂ ਦੀ ਮੌਤ ਹੋ ਗਈ ਹੈ।
ਪਿਕਅੱਪ ਵਿਚ ਪਰਿਵਾਰ ਦੇ ਰਿਸ਼ਤੇਦਾਰਾਂ ਸਣੇ ਲਗਭਗ 25 ਤੋਂ 30 ਲੋਕ ਸਵਾਰ ਸਨ। ਪਰਿਵਾਰ ਆਪਣੇ ਰਿਸ਼ਤੇਦਾਰ ਦੀਆਂ ਅਸਥੀਆਂ ਵਹਾਉਣ ਲਈ ਡੇਰਾ ਬਿਆਨ ਜਾ ਰਿਹਾ ਸੀ ਪਰ ਰਸਤੇ ਵਿਚ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਲੱਗਦੇ ਹੀ ਪਿਕਅੱਪ ਸਵਾਰ ਲੋਕ ਇਕ-ਦੂਜੇ ‘ਤੇ ਡਿੱਗੇ ਜਦੋਂ ਕਿ ਉਪਰ ਬਣੇ ਟੂਲ ਬਾਕਸ ਵਿਚ ਬੈਠੇ 5 ਲੋਕ ਉਛਲ ਕੇ ਟਰਾਲੇ ਦਾ ਸ਼ੀਸ਼ਾ ਤੋੜਦੇ ਹੋਏ ਉਸ ਦੇ ਅੰਦਰ ਦਾ ਡਿੱਗੇ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਭੇਜ ਦਿੱਤੇ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਿਕਅੱਪ ਦੇ ਉਪਰ ਬਣੇ ਟੂਲ ਬਾਕਸ ਵਿਚ ਬੈਠੇ 5 ਲੋਕ ਉਛਲ ਕੇ ਟਰਾਲੇ ਦਾ ਸ਼ੀਸ਼ਾ ਤੋੜਦੇ ਹੋਏ ਉਸ ਦੇ ਅੰਦਰ ਜਾ ਡਿੱਗੇ। ਆਸ-ਪਾਸ ਦੇ ਲੋਕਾਂ ਤੇ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।