ਸੁਖਬੀਰ ਬਾਦਲ ‘ਤੇ ਹੋਏ ਹਮਲੇ ‘ਚ ਇਸਤੇਮਾਲ ਖੰਜਰ ਦੀ ਤਸਵੀਰ ਸਾਹਮਣੇ ਆਈ , ਮੁਲਜ਼ਮ ਵੀ ਗ੍ਰਿਫ਼ਤਾਰ 

ਸੁਖਬੀਰ ਬਾਦਲ ‘ਤੇ ਹੋਏ ਹਮਲੇ ‘ਚ ਇਸਤੇਮਾਲ ਖੰਜਰ ਦੀ ਤਸਵੀਰ ਸਾਹਮਣੇ ਆਈ , ਮੁਲਜ਼ਮ ਵੀ ਗ੍ਰਿਫ਼ਤਾਰ 

ਜਿਸ ਖੰਜਰ ਨਾਲ ਸੁਖਬੀਰ ਬਾਦਲ ‘ਤੇ ਹਮਲਾ ਕੀਤਾ ਗਿਆ ਹੈ ਉਸ ਖੰਜਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਖੰਜਰ ਨਾਲ ਹੋਏ ਹਮਲੇ ਕਰਕੇ ਸੁਖਬੀਰ ਬਾਦਲ ਦੇ ਸੱਜੇ ਗੁੱਟ ‘ਤੇ ਸੱਟ ਲੱਗੀ ਸੀ ਤੇ 9 ਟਾਂਕੇ ਲੱਗੇ ਹਨ। ਦੱਸ ਦੇਈਏ ਕਿ ਨਿਹੰਗ ਜਸਪਾਲ ਸਿੰਘ ਵੱਲੋਂ ਇਸ ਖੰਜਰ ਦਾ ਇਸਤੇਮਾਲ ਕਰਦਿਆਂ ਹੋਇਆ ਸੁਖਬੀਰ ਬਾਦਲ ‘ਤੇ ਹਮਲਾ ਕੀਤਾ ਗਿਆ।

ਦੱਸ ਦੇਈਏ ਕਿ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਹੋਇਆ ਜਿਸ ਮਗਰੋਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਭਰਤੀ ਕਰਵਾਇਆ ਗਿਆ। ਨਾਂਦੇੜ ਵਿਖੇ ਰਹਿ ਰਹੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੀ ਸੁਰੱਖਿਆ ਵੀ ਸਖਤ ਕਰ ਦਿੱਤੀ ਗਈ ਹੈ। ਸੁਖਬੀਰ ਬਾਦਲ ਦੇ ਸੱਜੇ ਗੁੱਟ ‘ਤੇ ਕ੍ਰਿਪਾਨ ਲੱਗੀ ਸੀ ਤੇ 9 ਟਾਂਕੇ ਲੱਗੇ ਹਨ। ਬੀਤੇ ਦਿਨੀਂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਹਸਪਤਾਲ ਲਿਜਾਇਆ ਰਿਹਾ ਸੀ ਤਾਂ ਹਰਸਿਮਰਤ ਕੌਰ ਬਾਦਲ ਆਪਣੇ ਪਰਿਵਾਰ ਸਣੇ ਨਾਂਦੇੜ ਵਿਖੇ ਹੀ ਹਨ। ਉਹ ਇਕ ਨਿੱਜੀ ਹੋਟਲ ਵਿਚ ਰਹਿ ਰਹੇ ਹਨ ਜਿਥੇ ਉਨ੍ਹਾਂ ਦੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਤੋਂ ਨਾਂਦੇੜ ਪਹੁੰਚਣ ਦੇ ਬਾਅਦ ਮਾਤਾ ਸਾਹਿਬ ਕੌਰ ਗੁਰਦੁਆਰਾ ਨੇੜੇ ਹਮਲਾ ਹੋਇਆ। ਪੁਲਿਸ ਨੇ ਹਮਲੇ ਦੇ ਕਥਿਤ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਅਗਲੇਰੀ ਜਾਂਚ ਜਾਰੀ ਹੈ। ਮੁੱਖ ਮੰਤਰੀ ਨੇ ਹਮਲੇ ਦੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਸਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਫਤਰ ਦੇ ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਸੱਜੇ ਗੁੱਟ ‘ਤੇ ਸੱਟ ਲੱਗੀ ਹੈ। ਹਾਲਾਂਕਿ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਸੁਖਬੀਰ ਬਾਦਲ ਨੇ ਆਪਣਾ ਬਚਾਅ ਕਰਦਿਆਂ ਹੋਇਆ ਆਪਣਾ ਸੱਜਾ ਹੱਥ ਅੱਗੇ ਕਰ ਦਿੱਤਾ ਜਿਸ ਕਰਕੇ ਕ੍ਰਿਪਾਨ ਉਨ੍ਹਾਂ ਦੇ ਸੱਜੀ ਗੁੱਟ ‘ਤੇ ਜਾ ਲੱਗੀ।