ਪੱਛਮੀ ਏਸ਼ੀਆ ਤਣਾਅ ਦਰਮਿਆਨ PM Narendra Modi ਦੀ ਅਪੀਲ: ਪੈਟਰੋਲੀਅਮ ਉਤਪਾਦਾਂ ਦੀ ਸੰਜਮ ਨਾਲ ਕਰੋ ਵਰਤੋਂ

ਪੱਛਮੀ ਏਸ਼ੀਆ ਤਣਾਅ ਦਰਮਿਆਨ PM Narendra Modi ਦੀ ਅਪੀਲ: ਪੈਟਰੋਲੀਅਮ ਉਤਪਾਦਾਂ ਦੀ ਸੰਜਮ ਨਾਲ ਕਰੋ ਵਰਤੋਂ

ਪੱਛਮੀ ਏਸ਼ੀਆ ਵਿਚ ਵਧਦੇ ਤਣਾਅ ਤੇ ਦੁਨੀਆ ਵਿਚ ਪੈਦਾ ਹੋਏ ਊਰਜਾ ਸੰਕਟ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਪੈਟਰੋਲੀਅਮ ਉਤਪਾਦਾਂ ਦਾ ਸੰਜਮ ਨਾਲ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਉੁਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ ਤੇ ਗੈਸ ਵਰਗੀਆਂ ਚੀਜ਼ਾਂ ਨੂੰ ਲੋੜ ਦੇ ਹਿਸਾਬ ਨਾਲ ਵਰਤਣਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। PM ਨੇ ਸਪੱਸ਼ਟ ਕਿਹਾ ਕਿ ਇਸ ਨਾਲ ਦੇਸ਼ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ ਤੇ ਯੁੱਧ ਵਰਗੇ ਹਾਲਾਤ ਦਾ ਅਸਰ ਵੀ ਘੱਟ ਪਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵੱਡੀ ਮਾਤਰਾ ਵਿਚ ਪੈਟਰੋਲੀਅਮ ਉਤਪਾਦ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ। ਅਜਿਹੇ ਵਿਚ ਜੇਕਰ ਲੋਕ ਲੋੜ ਤੋਂ ਵੱਧ ਪੈਟਰੋਲ, ਡੀਜ਼ਲ ਤੇ ਗੈਸ ਦੀ ਵਰਤੋਂ ਕਰਨਗੇ ਤਾਂ ਇਸ ਦਾ ਸਿੱਧਾ ਅਸਰ ਦੇਸ਼ ਦੀ ਅਰਥ ਵਿਵਸਥਾ ‘ਤੇ ਪਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਇਸ ਸਮੇਂ ਵੱਡੇ ਊਰਜਾ ਸੰਕਟ ਤੋਂ ਲੰਘ ਰਹੀ ਹੈ ਤੇ ਪੱਛਮੀ ਏਸ਼ੀਆ ਵਿਚ ਜਾਰੀ ਤਣਾਅ ਨਾਲ ਚਿੰਤਾ ਹੋਰ ਵਧੀ ਹੈ। ਪੀਐੱਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੈਟਰੋਲੀਅਮ ਉਤਪਾਦਾਂ ਦਾ ਇਸਤੇਮਾਲ ਬਹੁਤ ਸੋਚ ਸਮਝ ਕੇ ਕਰੋ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਵਿਦੇਸ਼ੀ ਮੁਦਰਾ ਬਚੇਗੀ ਸਗੋਂ ਯੁੱਧ ਸੰਕਟ ਦਾ ਅਸਰ ਵੀ ਘੱਟ ਹੋਵੇਗਾ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਭਾਰਤ ਸੌਰ ਊਰਜਾ ਦੇ ਖੇਤਰ ਵਿਚ ਦੁਨੀਆ ਦੇ ਵੱਡੇ ਦੇਸ਼ਾਂ ਵਿਚ ਸ਼ਾਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ ਇਥੈਨਾਲ ਮਿਸ਼ਰਣ ਦਾ ਕੰਮ ਤੇਜ਼ੀ ਨਾਲ ਵਧਾਇਆ ਗਿਆ ਹੈ। ਸਰਕਾਰ ਪਹਿਲਾਂ ਦੇਸ਼ ਦੇ ਹਰ ਘਰ ਤੱਕ LPG ਪਹੁੰਚਾਉਣ ‘ਤੇ ਕੰਮ ਕਰ ਰਹੀ ਸੀ ਤੇ ਹੁਣ ਪਾਈਪ ਗੈਸ ਨੂੰ ਸਸਤੀਆਂ ਦਰਾਂ ‘ਤੇ ਉਪਲਬਧ ਕਰਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ CNG ਆਧਾਰਿਤ ਵਿਵਸਥਾ ਨੂੰ ਵੀ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੀ ਵਜ੍ਹਾ ਤੋਂ ਭਾਰਤ ਦੁਨੀਆ ਦੇ ਵੱਡੇ ਊਰਜਾ ਸੰਕਟ ਦਾ ਮਜ਼ਬੂਤੀ ਨਾਲ ਸਾਹਮਣਾ ਕਰ ਪਾ ਰਿਹਾ ਹੈ।