- Updated: October 05, 2026 12:59 PM
ਅੰਮ੍ਰਿਤਸਰ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਸੁਖਚੈਨ ਸਿੰਘ ਡਿਊਟੀ ਕਰਕੇ ਗਰ ਪਰਤ ਰਿਹਾ ਸੀ ਤੇ ਰਸਤੇ ਵਿਚ 3 ਅਣਪਛਾਤਿਆਂ ਨੇ ਉਸ ‘ਤੇ ਫਾਇਰਿੰਗ ਕੀਤੀ ਤੇ ਗੋਲੀ ਸੁਖਚੈਨ ਸਿੰਘ ਦੀ ਬਾਂਹ ਦੇ ਆਰ-ਪਾਰ ਹੋ ਗਈ ਤੇ ਹੁਣ ਉਹ ਜੇਰੇ ਇਲਾਜ ਹੈ।
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਏਐੱਸਆਈ ਸੁਖਚੈਨ ਸਿੰਘ ਦਾ ਆਪਣੀ ਭਾਬੀ ਗੁਰਪ੍ਰੀਤ ਕੌਰ ਨਾਲ ਵਿਵਾਦ ਚੱਲ ਰਿਹਾ ਸੀ। ਜਿਹੜੀ ਭਿਖੀਵਿੰਡ ਦੀ ਰਹਿਣ ਵਾਲੀ ਹੈ ਜਿਸ ਨੇ 2019 ਵਿਚ ਸੁਖਚੈਨ ਦੇ ਭਰਾ ਜੀਰਾ ਸਿੰਘ ਨੂੰ ਆਪਣੇ ਦੋਸਤ ਸਤਨਾਮ ਸਿੰਘ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜੋ ਕਿ ਹਰਿਆਣੇ ਦਾ ਰਹਿਣ ਵਾਲਾ ਸੀ। ਕੇਸ ਕੋਰਟ ਵਿਚ ਸੈਸ਼ਨ ਵਿਚ ਚੱਲ ਰਿਹਾ ਹੈ, ਜੋ ਕਿ ਆਖਰੀ ਪੜਾਅ ‘ਤੇ ਹੈ ਤੇ ਹੁਣ ਗੁਰਪ੍ਰੀਤ ਕੌਰ ਨੇ ਹੀ ਸਾਜਿਸ਼ ਰਚ ਕੇ ਕੁਝ ਬੰਦੇ ਭੇਜ ਕੇ ਏਐੱਸਆਈ ਸੁਖਚੈਨ ਸਿੰਘ ‘ਤੇ ਹਮਲਾ ਕਰਵਾਇਆ।
ਪੁਲਿਸ ਨੇ ਕਿਹਾ ਕਿ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਤੇ ਤਕਨੀਕੀ ਟੀਮਾਂ ਮੌਕੇ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।