ਪੰਜਾਬ ਵਿਧਾਨ ਸਭਾ ਸਪੈਸ਼ਲ ਸੈਸ਼ਨ: ਪਾਸ ਹੋਇਆ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਸਬੰਧੀ ਅਹਿਮ ਬਿੱਲ

ਪੰਜਾਬ ਵਿਧਾਨ ਸਭਾ ਸਪੈਸ਼ਲ ਸੈਸ਼ਨ: ਪਾਸ ਹੋਇਆ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਸਬੰਧੀ ਅਹਿਮ ਬਿੱਲ

ਵਿਧਾਨ ਸਭਾ ਦੀ ਦੂਜੇ ਦਿਨ ਦੀ ਕਾਰਵਾਈ ਵਿਚ ਪ੍ਰਸ਼ਨਕਾਲ, ਸਿਫ਼ਰ ਕਾਲ , ਧਿਆਨ ਦਿਵਾਊ ਨੋਟਿਸ ਅਤੇ ਪ੍ਰਾਈਵੇਟ ਬਿੱਲ ਸਦਨ ਵਿਚ ਪੇਸ਼ ਨਾ ਕਰਨ ਸਬੰਧੀ ਪ੍ਰਸਤਾਵ ਸੰਸਦੀ ਮਾਮਲਿਆਂ ਦੇ ਮੰਤਰੀ ਬਲਕ‍ਾਰ ਸਿੰਘ ਨੇ ਪੇਸ਼ ਕੀਤਾ। ਵਿਧਾਨ ਸਭਾ ਦੇ ਦੂਜੇ ਦਿਨ ਦੀ ਕਰਵਾਈ ਸ਼ੁਰੂ ਹੰਦਿਆਂ ਹੀ ਹੰਗਾਮਾ ਹੋ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾ ਵਿਰੋਧ ਕੀਤਾ।

ਸਿੱਖ ਗੁਰਦੁਆਰਾ (ਸੋਧ) ਬਿੱਲ 2023 ਤੇ ਕੇਂਦਰ ਖ਼ਿਲਾਫ਼ RDF ਰਾਸ਼ੀ ਰਿਲੀਜ਼ ਕਰਵਾਉਣ ਦੀ ਮੰਗ ਵਾਲਾ ਮਤਾ ਵਿਧਾਨ ਸਭਾ 'ਚ ਪਾਸ ਕਰ ਦਿੱਤੇ ਗਏ ਹਨ ਤੇ ਇਸ ਦੇ ਨਾਲ ਹੀ ਸਦਨ ਦੀ ਕਾਰਵਾਈ ਅਣ-ਮਿੱਥੇ ਸਮੇਂ ਲਈ ਮਲਤਵੀ

ਕੇਂਦਰ ਨੇ ਚਾਰ ਸੀਜ਼ਨਾਂ ਦਾ ਆਰਡੀਐੱਫ ਨਹੀਂ ਕੀਤਾ ਅਦਾ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਨੇ ਕੇਂਦਰ ਸਰਕਾਰ ਵੱਲੋਂ ਚਾਰ ਸੀਜ਼ਨਾਂ ਦੇ ਰੋਕੇ ਗਏ ਦਿਹਾਤੀ ਵਿਕ‍ਾਸ ਫੰਡ (RDF) 3622.40 ਕਰੋੜ ਰੁਪਏ ਤੁਰੰਤ ਰਿਲੀਜ਼ ਕਰਵਾਉਣ ਲਈ ਪ੍ਰਸਤਾਵ ਸਦਨ ਵਿਚ ਪੇਸ਼ ਕੀਤਾ। ਇਸ 'ਤੇ ਮੰਤਰੀ ਮੀਤ ਹੇਅਰ ਨੇ ਬਹਿਸ ਸ਼ੁਰੂ ਕੀਤੀ। ਕੇਂਦਰ ਵੱਲੋਂ ਆਰਡੀਐਫ ਦੇ 3622 ਕਰੋੜ ਰੁਪਏ ਅਦਾ ਨਾ ਕਰਨ 'ਤੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਸੀਂ ਆਰਡੀਐਫ ਦੀ ਕੋਈ ਭੀਖ ਨਹੀਂ ਮੰਗ ਰਹੇ। ਕੇਂਦਰ ਕਿਸਾਨਾਂ ਨਾਲ ਖੇਤੀ ਕਾਨੂੰਨਂ ਦੀ ਕਿੜ ਕੱਢ ਰਿਹਾ ਹੈ। ਇਸ ਸਬੰਧੀ ਮਤਾ ਪੇਸ਼ ਕਰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਆਰਡੀਐਫ ਦੇ 3622 ਕਰੋਡ਼ ਰੁਪਏ ਕੇਂਦਰ ਵੱਲ ਪੈਂਡਿੰਗ ਹਨ।

ਕਾਂਗਰਸ ਨੇ ਕੀਤਾ ਸੰਸਦ 'ਚੋਂ ਵਾਕਆਊਟ
ਸਦਨ ਦੀ ਕਾਰਵਾਈ ਵਿੱਚੋਂ ਪ੍ਰਸ਼ਨਕਾਲ ਸਿਫ਼ਰ ਕਾਲ ਤੇ ਧਿਆਨ ਦਿਵਾਊ ਨੋਟਿਸ ਸਦਨ ਦੀ ਕਾਰਵਾਈ ਵਿੱਚੋਂ ਮੁਅੱਤਲ ਕਰਨ ਦੇ ਰੋਸ ਵਜੋਂ ਵਿਰੋਧੀ ਧਿਰ ਕਾਂਗਰਸ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਿਯਮਾਂ ਨੂੰ ਦਰਕਿਨਾਰ ਕਰਦਿਅਂ ਸਾਰੇ ਬਿਜ਼ਨਸ ਨੂੰ ਖ਼ਤਮ ਕਰਨ ਦਾ ਵਿਰੋਧ ਕੀਤਾ। ਸਪੀਕਰ ਨੇ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕੀਤਾ ਤਾਂ ਕਾਂਗਰਸ ਦੇ ਵਿਧਾਇਕ ਬਾਈਕਾਟ ਕਰ ਕੇ ਸੰਸਦ 'ਚੋਂ ਬਾਹਰ ਚਲੇ ਗਏ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਇਹ ਸੈਸ਼ਨ ਸਿਰਫ ਆਪਣੀ ਹਉਮੈ ਦੀ ਤਸੱਲੀ ਲਈ ਬੁਲਾਇਆ ਹੈ, ਇਸ ਤੋਂ ਕੁਝ ਨਹੀਂ ਨਿਕਲੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਸੈਸ਼ਨ ਚੱਲ ਰਿਹਾ ਹੈ ਅਤੇ ਬਿਜ਼ਨਸ ਐਡਵਾਇਜ਼ਰੀ ਕਮੇਟੀ (ਬੀਏਸੀ) ਦੀ ਮੀਟਿੰਗ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਇਸ ਗੱਲ ਨਾਲ ਰਹੀ ਹੈ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਮੁਫ਼ਤ ਵਿਚ ਹਰ ਕਿਸੇ ਤੱਕ ਪਹੁੰਚਣਾ ਚਾਹੀਦਾ ਹੈ ਪਰ ਇਸ ਦਾ ਕੋਈ ਕਾਨੂੰਨੀ ਹੱਲ ਹੋਣਾ ਚਾਹੀਦਾ ਹੈ। ਜੇ ਸ਼੍ਰੋਮਣੀ ਕਮੇਟੀ ਇਸ ਨੂੰ ਮੰਨ ਲੈਂਦੀ ਹੈ ਤਾਂ ਠੀਕ ਹੈ ਕਿਉਂਕਿ ਕਾਂਗਰਸ ਨੇ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਐਸਜੀਪੀਸੀ ਨੂੰ ਅਜਿਹਾ ਪ੍ਰਸਤਾਵ ਭੇਜਿਆ ਸੀ।

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਤੰਬਰ ਮਹੀਨੇ 'ਚ ਇਸੇ ਤਰ੍ਹਾਂ ਹੀ ਸਰਕਾਰ ਨੇ ਆਪ੍ਰੇਸ਼ਨ ਲੋਟਸ ਸਬੰਧੀ ਸੈਸ਼ਨ ਬੁਲਾਇਆ ਸੀ, ਉਸ 'ਤੇ 3:30 ਘੰਟੇ ਬਹਿਸ ਹੋਈ ਸੀ | ਮੁੱਖ ਮੰਤਰੀ ਭਗਵੰਤ ਮਾਨ ਨਾਲ ਦੋ ਵਾਰ ਇਸ ਮੁੱਦੇ 'ਤੇ ਬੋਲੇ। ਇਸ ਦੇ ਬਾਵਜੂਦ ਅੱਜ ਤਕ ਇਸ ਮਾਮਲੇ ਵਿਚ ਕੁਝ ਨਹੀਂ ਹੋਇਆ। ਜਦੋਂ ਸਦਨ ਵਿਚ ਸਪੀਕਰ ਨੂੰ ਆਪ੍ਰੇਸ਼ਨ ਲੋਟਸ ਸਬੰਧੀ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਤਾਂ ਉਹ ਗੁੰਮਰਾਹਕੁਨ ਹੈ। ਜਿੱਥੇ ਵਿਰੋਧੀ ਧਿਰ ਦਾ ਬਿਲਕੁਲ ਵੀ ਸਨਮਾਨ ਨਹੀਂ ਹੁੰਦਾ, ਉੱਥੇ ਕਾਂਗਰਸ ਸਦਨ ਦੀ ਕਾਰਵਾਈ ਵਿਚ ਕਿਵੇਂ ਹਿੱਸਾ ਲੈ ਸਕਦੀ ਹੈ? ਵਿਰੋਧੀ ਧਿਰ ਨੂੰ ਜਦੋਂ ਇਹ ਨਹੀਂ ਪਤਾ ਕਿ ਅੱਜ ਕੀ ਹੋਣ ਵਾਲਾ ਹੈ ਤਾਂ ਉਹ ਕੀ ਤਿਆਰੀਆਂ ਕਰਕ ਆਵੇਗੀ।

ਦੂਜੇ ਪਾਸੇ ਕਾਂਗਰਸੀ ਵਿਧਾਇਕਾਂ ਨੇ ਅੱਜ ਵਿਧਾਨ ਸਭਾ ਦੇ ਹਾਜ਼ਰੀ ਰਜਿਸਟਰ ’ਤੇ ਆਪਣੇ ਦਸਤਖ਼ਤ ਨਹੀਂ ਕੀਤੇ। ਬਾਜਵਾ ਨੇ ਕਿਹਾ ਕਿ ਕੋਈ ਵੀ ਕਾਂਗਰਸੀ ਵਿਧਾਇਕ ਵਿਧਾਨ ਸਭਾ ਤੋਂ ਅੱਜ ਦਾ ਟੀਏ-ਡੀਏ ਕਲੇਮ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਸਦਨ ਦੀ ਕਾਰਵਾਈ ਵਿਚ ਹਿੱਸਾ ਨਾ ਲੈਣ ਦਾ ਐਲਾਨ ਕਰ ਚੁੱਕੀ ਹੈ।

ਅਕਾਲੀ ਵਿਧਾਇਕ ਡਾ. ਸੁੱਖੀ ਨੇ ਕੀਤਾ ਸਮਰਥਨ
ਅਕਾਲੀ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸਰਕਾਰ ਵੱਲੋਂ RDF ਦਾ ਫੰਡ ਰਿਲੀਜ਼ ਕਰਨ ਲਈ ਲਿਆਂਦੇ ਪ੍ਰਸਤਾਵ ਦਾ ਸਮਰਥਨ ਕੀਤਾ। । ਸੁੱਖੀ ਨੇ ਬੇਲੋੜੇ ਖ਼ਰਚੇ ਰੋਕਣ ਦੀ ਵੀ ਗੱਲ ਕਹੀ।

ਆਰਡੀਐਫ ਦਾ ਪੈਸਾ ਸਾਡਾ ਹੱਕ - ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਨੇ ਕੇਂਦਰ 'ਤੇ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਆਰਡੀਐਫ ਦਾ ਪੈਸਾ ਸਾਡਾ ਹੱਕ ਹੈ, ਜੋ ਕੇਂਦਰ ਸਾਨੂੰ ਨਹੀਂ ਦੇ ਰਿਹਾ। ਆਰਡੀਐਫ ਦਾ ਪੈਸਾ ਨਾ ਮਿਲਣ ਕਰਕੇ ਪਿੰਡਾਂ ਦਾ ਵਿਕਾਸ ਰੁਕਿਆ ਹੋਇਆ ਹੈ। ਅਸੀਂ ਇਸ ਸਬੰਧੀ ਐਕਟ ਵੀ ਬਣਾਇਆ ਪਰ ਫਿਰ ਵੀ ਪੈਸਾ ਜਾਰੀ ਨਹੀਂ ਹੋਇਆ।

ਮੁੱਖ ਮੰਤਰੀ ਦਾ ਗਵਰਨਰ 'ਤੇ ਹਮਲਾ
ਕੇਂਦਰ 'ਤੇ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਿਆਂ ਨੂੰ ਪਰੇਸ਼ਾਨ ਕਰਨ ਲਈ ਕੇਂਦਰ ਨੇ ਰਾਜਪਾਲ ਨੂੰ ਬਿਠਾਇਆ ਹੋਇਆ ਹੈ। ਵਿਹਲੇ ਬੈਠੇ ਗਵਰਨਰ ਦਾ ਕੰਮ ਸਿਰਫ਼ ਚਿੱਠੀਆਂ ਲਿਖਣ ਦਾ ਹੈ। ਗਵਰਨਰ ਨੇ ਮੈਨੂੰ ਵੀ ਕਈ ਲਵ ਲੈਟਰ ਲਿਖੇ, ਜਦੋਂਕਿ ਉਸ ਦਾ ਕੰਮ ਹੈ ਕਿ ਚਿੱਠੀਆਂ ਲਿਖਣ ਦੀ ਥਾਂ ਆਰਡੀਐੱਫ ਦਾ ਮੁੱਦਾ ਚੁੱਕਣਾ। ਮੁੱਖ ਮੰਤਰੀ ਨੇ ਸਦਨ ਚ ਰਾਜਪਾਲ ਦੀਆਂ ਚਿੱਠੀਆਂ ਦਿਖਾ ਕੇ ਹਮਲਾ ਬੋਲਿਆ। ਅਸੀਂ ਆਰਡੀਐਫ ਦੀ ਭੀਖ ਨਹੀਂ ਮੰਗ ਰਹੇ, ਸਿਰਫ਼ ਆਪਣੇ ਹ੍ਰਕ ਮੰਗ ਰਹੇ ਹਾਂ।ਮੈਂ ਆਰਡੀਐਫ ਦੇ ਪ੍ਰਸਤਾਵ ਦਾ ਸਮਰਥਨ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਕੇਂਦਰ ਫੰਡ ਜਾਰੀ ਕਰੇਗਾ। ਜੇ ਕੇਂਦਰ ਫੰਡ ਜਾਰੀ ਨਹੀਂ ਕਰੇਗਾ ਤਂ ਪਹਿਲੀ ਜੁਲਾਈ ਤੋਂ ਸੁਪਰੀਮ ਕੋਰਟ ਖੁੱਲ੍ਹ ਰਹੀ ਹੈ।

ਸਦਨ 'ਚ ਸਰਬ-ਸੰਮਤੀ ਨਾਲ ਮਤਾ ਹੋਇਆ ਪਾਸ
ਸਦਨ ਵਿਚ ਕੇਂਦਰ ਖ਼ਿਲਾਫ਼ ਤੇ RDF ਰਾਸ਼ੀ ਰਿਲੀਜ਼ ਕਰਵਾਉਣ ਦੀ ਮੰਗ ਵਾਲਾ ਮਤਾ ਸਰਬ-ਸੰਮਤੀ ਨਾਲ ਮਤਾ ਪਾਸ ਹੋਇਆ।

ਸਿੱਖ ਗੁਰਦੁਆਰਾ ਸੋਧ ਬਿੱਲ 2023 ਪੇਸ਼
ਵਿਧਾਨ ਸਭਾ 'ਚ ਸੀਐਮ ਭਗਵੰਤ ਮਾਨ ਨੇ ਸਿੱਖ ਗੁਰਦੁਆਰਾ ਸੋਧ ਬਿੱਲ 2023 ਵੀ ਪੇਸ਼ ਕੀਤਾ। ਇਹ ਬਿੱਲ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਹੈ।

ਐੱਸਜੀਪੀਸੀ ਨੂੰ ਆਪਣਾ ਚੈਨਲ ਸ਼ੁਰੂ ਕਰਨਾ ਚਾਹੀਦੈ - ਇਯਾਲੀ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਬਿੱਲ 'ਤੇ ਬੋਲਦਿਆਂ ਕਿਹਾ ਕਿ ਐੱਸਜੀਪੀਸੀ ਨੂੰ ਆਪਣਾ ਚੈਨਲ ਸ਼ੁਰੂ ਕਰਨਾ ਚਾਹੀਦਾ ਹੈ। ਐੱਸਜੀਪੀਸੀ ਦੇ ਮਾਮਲਿਆਂ 'ਚ ਸਰਕਾਰ ਨੂੰ ਕੋਈ ਦਖ਼ਲ-ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਪ੍ਰਸਾਰਣ ਦੇ ਅਧਿਕਾਰ ਕਿਸੇ ਚੈਨਲ ਕੋਲ ਨਹੀਂ ਹੋਣੇ ਚਾਹੀਦੇ। ਉਨ੍ਹਾਂ ਸਰਕਾਰ ਕੋਲੋਂ ਇਸ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ।ਬਸਪਾ ਦੇ ਵਿਧਾਇਕ ਡਾ. ਨਛੱਤਰ ਪਾਲ ਨੇ ਵੀ ਬਿੱਲ ਦ‍ਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਸੰਸਥਾਵਾਂ ਨਾਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ।

ਪ੍ਰਸਾਰਣ Free-to-Air ਹਾਣਾ ਚਾਹੀਦਾ ਹੈ - ਬੁੱਧ ਰਾਮ

ਕੀ ਗੁਰਬਾਣੀ ਦਾ ਟੈਂਡਰ ਕਰਨਾ ਸਹੀ ਹੈ - ਕੁਲਦੀਪ ਧਾਲੀਵਾਲ
ਵਿਧਾਨ ਸਭਾ ਸੈਸ਼ਨ 'ਚ ਕੁਲਦੀਪ ਸਿੰਘ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਅਸੀਂ ਵੀ ਸਿੱਖ ਹਾਂ ਤੇ ਸਿੱਖਾਂ ਦੇ ਬੱਚੇ ਹਾਂ। ਇਹ ਬਿੱਲ ਸਿੱਖਾਂ ਦੇ ਮਾਮਲਿਆਂ 'ਚ ਕੋਈ ਦਖ਼ਲ-ਅੰਦਾਜ਼ੀ ਨਹੀਂ ਹੈ। ਸਿੱਖ ਗੁਰਦੁਆਰਾ ਸੋਧ ਬਿੱਲ ਸਿੱਖ ਵਿਰੋਧੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੀ ਗੁਰਬਾਣੀ ਦਾ ਟੈਂਡਰ ਕਰਨਾ ਸਹੀ ਹੈ?

ਗੁਰਬਾਣੀ ਸਾਰਿਆਂ ਦੀ ਸਾਂਝੀ - ਭਗਵੰਤ ਮਾਨ
ਵਿਧਾਨ ਸਭਾ 'ਚ ਸਿੱਖ ਗੁਰਦੁਆਰਾ ਸੋਧ ਬਿੱਲ 2023 ਪੇਸ਼ ਕਰਦਿਆਂ ਕਿਹਾ ਕਿ ਗੁਰਬਾਣੀ ਸਾਰਿਆਂ ਦੀ ਸਾਂਝੀ ਹੈ, ਫਿਰ ਇਸ 'ਤੇ ਇਕ ਚੈਨਲ ਦਾ ਅਧਿਕਾਰ ਕਿਉਂ?ਉਨ੍ਹਾਂ ਕਿਹਾ ਕਿ ਜਥੇਦਾਰ ਨੇ ਐੱਸਜੀਪੀਸੀ ਨੂੰ ਆਪਣਾ ਚੈਨਲ ਬਣਾਉਣ ਲਈ ਕਿਹਾ ਸੀ ਪਰ ਜਥੇਦਾਰ ਦੇ ਹੁਕਮਾਂ ਦੇ ਬਾਵਜੂਦ ਚੈਨਲ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਗੁਰਬਾਣੀ Free-to-Air ਨਹੀਂ। ਐੱਸਜੀਪੀਸੀ ਪ੍ਰਧਾਨ ਧਾਮੀ ਸਾਬ੍ਹ ਕਹਿ ਰਹੇ ਹਨ ਕਿ ਇਹ ਤਾਂ ਪਹਿਲਾਂ ਹੀ Free-to-Air ਹੈ। ਜੇ ਇਹ ਪਹਿਲਾਂ ਹੀ Free-to-Air ਹੈ ਤਾਂ ਫਿਰ ਸਾਰੇ ਚੈਨਲਾਂ ਤੇ ਗੁਰਬਾਣੀ ਕਿਉਂ ਨਹੀਂ ਆਉਂਦੀ। ਮੁੱਖ ਮੰਤਰੀ ਨੇ ਕਿਹਾ ਕਿ ਐੱਸਜੀਪੀਸੀ ਦੀਆਂ ਚੋਣਾਂ ਹੋਇਆਂ ਨੂੰ ਵੀ 11 ਸਾਲ ਹੋ ਗਏ ਹਨ। ਜੇ ਪੰਜ ਸਾਲ ਚੋਣਾਂ ਨਾ ਹੋਣ ਤਾਂ ਕੋਈ ਵੀ ਸੰਸਥਾ ਗ਼ੈਰ-ਲੋਕਤੰਤਰਿਕ ਹੋ ਜਾਂਦੀ ਹੈ। ਐਸਜੀਪੀਸੀ ਤਾਂ ਆਪ ਕਾਰਜਕਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਫ਼ੈਸਲੇ ਦੇਸ਼ ਦੇ ਸੰਵਿਧਾਨ ਮੁਤਾਬਿਕ ਲੈ ਰਹੇ ਹਾਂ।

ਦਿ ਸਿੱਖ ਗੁਰਦੁਆਰਾ (ਸੋਧ) ਬਿੱਲ 2023 ਪਾਸ
ਵਿਧਾਨ ਸਭਾ ਵਿਚ ਦਿ ਸਿੱਖ ਗੁਰਦੁਆਰਾ (ਸੋਧ) ਬਿੱਲ 2023 ਪਾਸ ਹੋਇਆ। ਅਕਾਲੀ ਦਲ ਤੇ ਬਸਪਾ ਦੇ ਇਕਲੌਤੇ ਵਿਧਾਇਕ ਨੇ ਵਿਰੋਧ ਕੀਤਾ।